ਅੜਿਲ

ARIL

ਅੜਿਲ:

ਸਕ੍ਰਤਾਤ ਅਰਿਣੀ ਸਬਦਾਦਿ ਬਖਾਨੀਐ

ਪਹਿਲਾ 'ਸਕ੍ਰ ਤਾਤ ਅਰਿਣੀ' (ਇੰਦਰ ਦੇ ਪਿਤਾ ਕਸ਼੍ਯਪ ਵਾਲੀ ਧਰਤੀ) ਸ਼ਬਦ ਕਥਨ ਕਰੋ।

ਮਥਣੀ ਤਾਕੇ ਅੰਤਿ ਸਬਦ ਕੋ ਠਾਨੀਐ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਹੀਯੇ ਪਹਿਚਾਨੀਐ

(ਇਸ ਨੂੰ) ਸਭ ਤੁਪਕ ਦਾ ਨਾਮ ਹਿਰਦੇ ਵਿਚ ਸਮਝੋ।

ਹੋ ਕਥਾ ਬਾਰਤਾ ਭੀਤਰ ਨਿਡਰ ਬਖਾਨੀਐ ॥੧੨੦੯॥

Saying firstly the word “Sakartaat arini”, add the word “mathani” at the end and recognize all the names of Tupak in your mind and use them in discourses.1209.

(ਇਸ ਨੂੰ) ਕਥਾ ਵਾਰਤਾ ਵਿਚ ਨਿਡਰ ਹੋ ਕੇ ਕਹੋ ॥੧੨੦੯॥

ਸਤਕ੍ਰਿਤੇਸਣੀ ਇਸਣੀ ਆਦਿ ਉਚਾਰੀਐ

ਪਹਿਲਾਂ 'ਸਤ ਕਿਤ੍ਰੇਸਣੀ ਇਸਣੀ' (ਸ਼ਬਦ) ਕਥਨ ਕਰੋ।

ਤਾ ਕੇ ਅਰਿਣੀ ਅੰਤਿ ਸਬਦ ਕੋ ਡਾਰੀਐ

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਯ ਲੀਜੀਐ

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ।

ਹੋ ਸਕਲ ਗੁਨਿਜਨਨ ਸੁਨਤ ਉਚਾਰਨ ਕੀਜੀਐ ॥੧੨੧੦॥

Saying the word “Satkriteshani shishani”, add the word “arini” at the end know all the names of Tupak.1210.

ਸਾਰੇ ਗੁਣੀ ਜਨੋ! (ਇਸ ਦਾ) ਸੁਣ ਕੇ ਪ੍ਰਯੋਗ ਕਰੋ ॥੧੨੧੦॥