ਸਵੈਯਾ ॥
ਸਵੈਯਾ:
ਰੀਝਿ ਰਹੇ ਛਬਿ ਹੇਰਿ ਸੁਰਾਸਰ ਸੋਕ ਨਿਵਾਰ ਅਸੋਕੁਪਜਾਯੋ ॥
ਉਸ ਦੀ ਛਬੀ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਦੁਖ ਨੂੰ ਭੁਲਾ ਕੇ ਆਨੰਦਿਤ ਹੋ ਗਏ।
ਛੋਰਿ ਬਿਵਾਦ ਕੌ ਦੀਨ ਦੋਊ ਸੁਭ ਭਾਗ ਭਰਿਯੋ ਸਬਹੂੰ ਹਰਿ ਭਾਯੋ ॥
ਦੋਹਾਂ ਨੇ ਝਗੜੇ ਨੂੰ ਛਡ ਦਿੱਤਾ ਅਤੇ ਸ਼ੁਭ ਭਾਗਾਂ ਭਰਿਆ ਵਿਸ਼ਣੂ (ਭਾਵ ਮਹਾ ਮੋਹਨੀ) ਸਭ ਨੂੰ ਚੰਗਾ ਲਗਿਆ।
ਕੁੰਜਰ ਕੀਰ ਕਲਾਨਿਧਿ ਕੇਹਰਿ ਮਾਨ ਮਨੋਜਵ ਹੇਰਿ ਹਿਰਾਯੋ ॥
ਹਾਥੀ, ਤੋਤਾ, ਚੰਦ੍ਰਮਾ, ਸ਼ੇਰ ਅਤੇ ਕਾਮ ਦੇਵ ਦਾ ਵੀ (ਉਸ ਨੂੰ ਵੇਖ ਕੇ) ਹੰਕਾਰ ਖ਼ਤਮ ਹੋ ਗਿਆ।
ਜੋ ਤਿਨ ਦੀਨ ਸੁ ਲੀਨ ਸਭੋ ਹਸਿ ਕਾਹੂੰ ਨ ਹਾਥ ਹਥਿਆਰ ਉਚਾਯੋ ॥੨੪॥
ਉਸ (ਮਹਾ ਮੋਹਨੀ) ਨੇ ਜੋ ਦਿੱਤਾ, ਸਭ ਨੇ ਹਸ ਕੇ ਲੈ ਲਿਆ ਅਤੇ ਕਿਸੇ ਨੇ ਵੀ ਹੱਥ ਵਿਚ ਹਥਿਆਰ ਨਾ ਚੁਕਿਆ ॥੨੪॥