ਚੌਪਈ

CHAUPAI

ਚੌਪਈ:

ਸਿੰਘ ਸਬਦ ਕੋ ਆਦਿ ਬਖਾਨ

ਪਹਿਲਾਂ 'ਸਿੰਘ' ਸ਼ਬਦ ਕਹੋ।

ਤਾ ਪਾਛੇ ਅਰਿ ਸਬਦ ਸੁ ਠਾਨ

ਫਿਰ 'ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਪਛਾਨਹੁ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਕਛੂ ਭੇਦ ਨਹੀ ਮਾਨਹੁ ॥੭੨੬॥

Comprehend all the names of Tupak by uttering firstly the word “Singh” and then adding the word “Ari”, there is no mystery in it.726.

ਇਸ ਵਿਚ ਕੋਈ ਸੰਸਾ ਨਾ ਰਖੋ ॥੭੨੬॥

ਪੁੰਡਰੀਕ ਪਦ ਆਦਿ ਉਚਾਰੋ

ਪਹਿਲਾਂ 'ਪੁੰਡਰੀਕ' (ਸ਼ੇਰ) ਪਦ ਉਚਾਰੋ।

ਤਾ ਪਾਛੇ ਅਰਿ ਪਦ ਦੈ ਡਾਰੋ

ਇਸ ਪਿਛੋਂ 'ਅਰਿ' ਸ਼ਬਦ ਰਖੋ।

ਨਾਮ ਤੁਪਕ ਕੇ ਸਭ ਲਹਿ ਲੀਜੈ

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਲਵੋ।

ਯਾ ਮੈ ਕਛੂ ਭੇਦ ਨਹੀ ਕੀਜੈ ॥੭੨੭॥

Utter firstly the word “Pundareek” and then add “Ari” after it, then comprehend all the names of Tupak, there id no mystery in it.727.

ਇਸ ਵਿਚ ਕੋਈ ਭੇਦ ਨਾ ਸਮਝੋ ॥੭੨੭॥

ਆਦਿ ਸਬਦ ਹਰ ਜਛ ਉਚਾਰੋ

ਪਹਿਲਾਂ 'ਹਰ ਜਛ' (ਪੀਲੀਆਂ ਅੱਖਾਂ ਵਾਲਾ ਸ਼ੇਰ) ਸ਼ਬਦ ਉਚਾਰੋ।

ਤਾ ਪਾਛੇ ਅਰਿ ਪਦ ਦੈ ਡਾਰੋ

ਇਸ ਪਿਛੋਂ 'ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਸਭ ਜੀਅ ਲਹੀਯੋ

(ਇਸ ਨੂੰ) ਸਾਰੇ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ।

ਚਹੀਐ ਨਾਮ ਜਹਾ ਤਹ ਕਹੀਯੋ ॥੭੨੮॥

Put firstly the word “Hari-aksh” and then add the word “Taa” and thus comprehend the names of Tupak according to your heart’s desire.728.

ਜਿਥੇ ਚਾਹੋ, ਇਸ ਦੀ ਵਰਤੋਂ ਕਰੋ ॥੭੨੮॥