ਵਡਹੰਸੁ ਮਹਲਾ

Wadahans, Fifth Mehl:

ਵਡਹੰਸ ਪੰਜਵੀਂ ਪਾਤਿਸ਼ਾਹੀ।

ਤੂ ਬੇਅੰਤੁ ਕੋ ਵਿਰਲਾ ਜਾਣੈ

You are infinite - only a few know this.

ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕੋਈ ਵਿਰਲਾ ਮਨੁੱਖ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ। ਜਾਣੈ = ਡੂੰਘੀ ਸਾਂਝ ਪਾਂਦਾ ਹੈ।

ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥੧॥

By Guru's Grace, some come to understand You through the Word of the Shabad. ||1||

ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਕੋਈ ਵਿਰਲਾ ਤੇਰੇ ਨਾਲ ਜਾਣ-ਪਛਾਣ ਪਾਂਦਾ ਹੈ ॥੧॥ ਪ੍ਰਸਾਦਿ = ਕਿਰਪਾ ਨਾਲ। ਕੋ = ਕੋਈ ਵਿਰਲਾ। ਸਬਦਿ = ਸ਼ਬਦ ਦੀ ਰਾਹੀਂ ॥੧॥

ਸੇਵਕ ਕੀ ਅਰਦਾਸਿ ਪਿਆਰੇ

Your servant offers this prayer, O Beloved:

ਹੇ ਪਿਆਰੇ ਪ੍ਰਭੂ! ਮੈਂ ਸੇਵਕ ਦੀ (ਤੇਰੇ ਦਰ ਤੇ) ਅਰਦਾਸ ਹੈ, ਪਿਆਰੇ = ਹੇ ਪਿਆਰੇ!

ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥੧॥ ਰਹਾਉ

I live by meditating on Your Feet, God. ||1||Pause||

ਕਿ ਮੈਂ ਤੇਰੇ ਚਰਨ ਹਿਰਦੇ ਵਿਚ ਵਸ ਕੇ ਆਤਮਕ ਜੀਵਨ ਪ੍ਰਾਪਤ ਕਰਾਂ ॥੧॥ ਰਹਾਉ ॥ ਜਪਿ = ਜਪ ਕੇ, ਹਿਰਦੇ ਵਿਚ ਵਸਾ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ। ਪ੍ਰਭ = ਹੇ ਪ੍ਰਭੂ ॥੧॥ ਰਹਾਉ ॥

ਦਇਆਲ ਪੁਰਖ ਮੇਰੇ ਪ੍ਰਭ ਦਾਤੇ

O my Merciful and Almighty God, O Great Giver,

ਹੇ ਮੇਰੇ ਦਾਤੇ ਪ੍ਰਭੂ! ਹੇ ਦਇਆ ਦੇ ਘਰ ਅਕਾਲ ਪੁਰਖ! ਦਇਆਲ = ਹੇ ਦਇਆ ਦੇ ਘਰ!

ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ॥੨॥

he alone knows You, whom You so bless. ||2||

ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਸੇ ਨੇ ਹੀ ਤੇਰੇ ਨਾਲ ਸਾਂਝ ਪਾਈ ਹੈ ॥੨॥ ਜਿਸਹਿ = ਜਿਸ ਨੂੰ। ਜਨਾਵਹੁ = ਤੂੰ ਸਮਝ ਦੇਂਦਾ ਹੈਂ। ਤਿਨਹਿ = ਉਸ ਨੇ ਹੀ। ਤੁਮ ਜਾਤੇ = ਤੈਨੂੰ ਜਾਣਿਆ ਹੈ, ਤੇਰੇ ਨਾਲ ਸਾਂਝ ਪਾਈ ਹੈ ॥੨॥

ਸਦਾ ਸਦਾ ਜਾਈ ਬਲਿਹਾਰੀ

Forever and ever, I am a sacrifice to You.

(ਹੇ ਪ੍ਰਭੂ!) ਮੈਂ ਸਦਾ ਹੀ ਸਦਾ ਹੀ ਤੈਥੋਂ ਸਦਕੇ ਜਾਂਦਾ ਹਾਂ। ਜਾਈ = ਜਾਈਂ, ਮੈਂ ਜਾਂਦਾ ਹਾਂ।

ਇਤ ਉਤ ਦੇਖਉ ਓਟ ਤੁਮਾਰੀ ॥੩॥

Here and hereafter, I seek Your Protection. ||3||

ਇਸ ਲੋਕ ਵਿਚ ਤੇ ਪਰਲੋਕ ਵਿਚ ਮੈਂ ਤੇਰਾ ਹੀ ਆਸਰਾ ਤੱਕਦਾ ਹਾਂ ॥੩॥ ਇਤ = ਇਸ ਲੋਕ ਵਿਚ। ਉਤ = ਪਰਲੋਕ ਵਿਚ। ਦੇਖਉ = ਦੇਖਉਂ, ਮੈਂ ਵੇਖਦਾ ਹਾਂ ॥੩॥

ਮੋਹਿ ਨਿਰਗੁਣ ਗੁਣੁ ਕਿਛੂ ਜਾਤਾ

I am without virtue; I know none of Your Glorious Virtues.

(ਹੇ ਪ੍ਰਭੂ!) ਮੈਂ ਗੁਣ-ਹੀਣ ਹਾਂ, ਮੈਂ ਤੇਰੇ ਗੁਣ (ਉਪਕਾਰ) ਕੁਝ ਭੀ ਨਹੀਂ ਸੀ ਸਮਝ ਸਕਿਆ। ਮੋਹਿ = ਮੈਂ।

ਨਾਨਕ ਸਾਧੂ ਦੇਖਿ ਮਨੁ ਰਾਤਾ ॥੪॥੩॥

O Nanak, seeing the Holy Saint, my mind is imbued with You. ||4||3||

ਹੇ ਨਾਨਕ! ਗੁਰੂ ਦਾ ਦਰਸਨ ਕਰ ਕੇ ਮੇਰਾ ਮਨ (ਤੇਰੇ ਪ੍ਰੇਮ ਵਿਚ) ਰੰਗਿਆ ਗਿਆ ਹੈ ॥੪॥੩॥ ਸਾਧੂ = ਗੁਰੂ। ਦੇਖਿ = ਵੇਖ ਕੇ, ਦਰਸ਼ਨ ਕਰ ਕੇ। ਰਾਤਾ = ਰੰਗਿਆ ਗਿਆ ਹੈ ॥੪॥੩॥