ਵਡਹੰਸੁ ਮਹਲਾ ੫ ॥
Wadahans, Fifth Mehl:
ਵਡਹੰਸ ਪੰਜਵੀਂ ਪਾਤਿਸ਼ਾਹੀ।
ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥
Blessed is that time, when the Blessed Vision of His Darshan is given;
ਉਹ ਸਮਾ ਭਾਗਾਂ ਵਾਲਾ ਹੁੰਦਾ ਹੈ ਜਿਸ ਵੇਲੇ ਪ੍ਰਭੂ ਦਾ ਦਰਸਨ ਕਰੀਦਾ ਹੈ। ਧਨੁ = ਭਾਗਾਂ ਵਾਲਾ। ਸੁ = ਉਹ। ਜਿਤੁ = ਜਿਸ (ਵੇਲੇ) ਵਿਚ।
ਹਉ ਬਲਿਹਾਰੀ ਸਤਿਗੁਰ ਚਰਣਾ ॥੧॥
I am a sacrifice to the feet of the True Guru. ||1||
(ਜਿਸ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਦਰਸਨ ਹੁੰਦਾ ਹੈ) ਮੈਂ ਉਸ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ ॥੧॥ ਹਉ = ਮੈਂ ॥੧॥
ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ॥
You are the Giver of souls, O my Beloved God.
ਹੇ ਜਿੰਦ ਦੇਣ ਵਾਲੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ! ਜੀਅ ਕੇ ਦਾਤੇ = ਹੇ ਜਿੰਦ ਦੇਣ ਵਾਲੇ! ਪ੍ਰਭ = ਹੇ ਪ੍ਰਭੂ!
ਮਨੁ ਜੀਵੈ ਪ੍ਰਭ ਨਾਮੁ ਚਿਤੇਰੇ ॥੧॥ ਰਹਾਉ ॥
My soul lives by reflecting upon the Name of God. ||1||Pause||
ਤੇਰਾ ਨਾਮ ਚੇਤੇ ਕਰ ਕਰ ਕੇ ਮੇਰਾ ਮਨ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥ ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਚਿਤੇਰੇ = ਚੇਤੇ ਕਰ ਕੇ ॥੧॥ ਰਹਾਉ ॥
ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥
True is Your Mantra, Ambrosial is the Bani of Your Word.
(ਹੇ ਪ੍ਰਭੂ!) ਤੇਰਾ ਨਾਮ-ਮੰਤ੍ਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ। ਮੰਤ੍ਰੁ = ਉਪਦੇਸ਼। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥੨॥
Cooling and soothing is Your Presence, all-knowing is Your gaze. ||2||
ਹੇ ਸ਼ਾਂਤੀ ਦੇ ਪੁੰਜ ਅਕਾਲ ਪੁਰਖ! ਤੇਰੀ ਨਿਗਾਹ ਚੰਗੀ ਪਰਖ ਵਾਲੀ ਹੈ ॥੨॥ ਸੀਤਲ = ਸ਼ਾਂਤ। ਸੁਜਾਣੀ = ਚੰਗੀ ਪਰਖ ਵਾਲੀ। ਦ੍ਰਿਸਟਿ = ਨਜ਼ਰ ॥੨॥
ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ ॥
True is Your Command; You sit upon the eternal throne.
(ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਤੂੰ (ਸਦਾ) ਤਖ਼ਤ ਉਤੇ ਨਿਵਾਸ ਰੱਖਣ ਵਾਲਾ ਹੈਂ (ਭਾਵ, ਤੂੰ ਸਦਾ ਲਈ ਸਭ ਦਾ ਹਾਕਮ ਹੈਂ)। ਤਖਤਿ = ਤਖ਼ਤ ਉਤੇ। ਨਿਵਾਸੀ = ਨਿਵਾਸ ਕਰਨ ਵਾਲਾ।
ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ ॥੩॥
My eternal God does not come or go. ||3||
ਮੇਰਾ ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਕਦੇ ਜੰਮਦਾ ਜਾਂ ਮਰਦਾ ਨਹੀਂ ॥੩॥ ਅਬਿਨਾਸੀ = ਨਾਸ-ਰਹਿਤ ॥੩॥
ਤੁਮ ਮਿਹਰਵਾਨ ਦਾਸ ਹਮ ਦੀਨਾ ॥
You are the Merciful Master; I am Your humble servant.
ਅਸੀਂ ਜੀਵ ਤੇਰੇ ਨਿਮਾਣੇ ਸੇਵਕ ਹਾਂ, ਤੂੰ ਸਾਡੇ ਉਤੇ ਦਇਆ ਕਰਨ ਵਾਲਾ ਹੈਂ। ਹਮ = ਅਸੀ। ਦੀਨਾ = ਨਿਮਾਣੇ।
ਨਾਨਕ ਸਾਹਿਬੁ ਭਰਪੁਰਿ ਲੀਣਾ ॥੪॥੨॥
O Nanak, the Lord and Master is totally permeating and pervading everywhere. ||4||2||
ਹੇ ਨਾਨਕ! ਸਾਡਾ ਮਾਲਕ-ਪ੍ਰਭੂ ਹਰ ਥਾਂ ਮੌਜੂਦ ਹੈ, ਸਭ ਵਿਚ ਵਿਆਪਕ ਹੈ ॥੪॥੨॥ ਨਾਨਕ = ਹੇ ਨਾਨਕ! ਸਾਹਿਬੁ = ਮਾਲਕ। ਭਰਪੁਰਿ = ਭਰਪੂਰ, ਹਰ ਥਾਂ ਮੌਜੂਦ। ਲੀਨ = ਵਿਆਪਕ ॥੪॥੨॥