ਕਬਿਯੋ ਬਾਚ

Speech of the poet:

ਕਵੀ ਨੇ ਕਿਹਾ:

ਸਵੈਯਾ

SWAYYA

ਸਵੈਯਾ:

ਚਾਰੋ ਬੇਦ ਮੁਖਾਗ੍ਰਜ ਹੋਇ ਹੈ ਤਾ ਸੁਤ ਕੋ ਬਰੁ ਐਸੋ ਦੀਯੋ

He (Balram) gave such a boon to the son of that Brahmin that all the four Vedas be retained in his memory

'ਚਾਰੇ ਹੀ ਵੇਦ ਇਸ ਨੂੰ ਮੂੰਹ ਜ਼ਬਾਨੀ ਯਾਦ ਹੋਣਗੇ', ਉਸ ਦੇ ਪੁੱਤਰ ਨੂੰ ਇਸ ਤਰ੍ਹਾਂ ਦਾ ਵਰ ਦਿੱਤਾ।

ਸੋਊ ਐਸੇ ਪੁਰਾਨ ਲਗਿਯੋ ਰਟਨੇ ਮਨੋ ਤਾਤ ਸੋਊ ਤਿਹ ਫੇਰਿ ਜੀਯੋ

He began to recite the Puranas etc. in such a way that a appeared his father had been resuscritated

ਉਹ ਇਸ ਤਰ੍ਹਾਂ ਪੁਰਾਣ ਪੜ੍ਹਨ ਲਗ ਗਿਆ, ਮਾਨੋ ਉਸ ਦਾ ਪਿਤਾ ਫਿਰ ਜੀ ਪਿਆ ਹੋਵੇ।

ਚਿਤ ਆਨੰਦ ਕੈ ਸਭ ਹੂ ਰਿਖਿ ਕੇ ਮਨ ਕਉ ਜਿਹ ਕੀ ਸਮ ਕਉਨ ਬੀਯੋ

ਸਾਰਿਆਂ ਰਿਸ਼ੀਆਂ ਦੇ ਮਨ ਨੂੰ ਆਨੰਦਿਤ ਕੀਤਾ ਜਿਸ ਦੇ ਸਮਾਨ ਕੋਈ ਹੋਰ (ਆਨੰਦਿਤ) ਨਹੀਂ ਹੈ।

ਸਿਰ ਨ︀ਯਾਇ ਤਿਨੈ ਸੁਖ ਪਾਇ ਕੇ ਤੀਰਥਨ ਸ︀ਯਾਮ ਸੁ ਰਾਮਹਿ ਪੈਡ ਲੀਯੋ ॥੨੩੮੮॥

Now there was no person blissful like him and in this way bowing his head and comforting him, the heroic Balram started his pilgrimage.2388.

ਉਨ੍ਹਾਂ ਨੂੰ ਸਿਰ ਨਿਵਾ ਕੇ ਅਤੇ ਸੁਖ ਪ੍ਰਾਪਤ ਕਰ ਕੇ, (ਕਵੀ) ਸ਼ਿਆਮ (ਕਹਿੰਦੇ ਹਨ) ਬਲਰਾਮ (ਤੀਰਥਾਂ ਦੇ) ਪੈਂਡੇ ਪੈ ਗਿਆ ॥੨੩੮੮॥

ਗੰਗਹਿ ਸਿੰਧੁ ਜਹਾ ਮਿਲਿਯੋ ਪ੍ਰਿਥਮੈ ਬਲਿਭਦ੍ਰ ਤਹਾ ਚਲਿ ਨ੍ਰਹਾਯੋ

Balram, in the first place, took a bath in the Ganges

ਗੰਗਾ ਜਿਥੇ ਸਮੁੰਦਰ ਵਿਚ ਜਾ ਕੇ ਮਿਲਦੀ ਹੈ, ਪਹਿਲਾਂ ਬਲਰਾਮ ਨੇ ਉਥੇ ਚਲ ਕੇ ਇਸ਼ਨਾਨ ਕੀਤਾ।

ਫੇਰਿ ਤ੍ਰਿਬੈਨੀ ਮੈ ਕੈ ਇਸਨਾਨ ਦੈ ਦਾਨੁ ਬਲੀ ਹਰਿਦੁਆਰ ਸਿਧਾਯੋ

Then taking a bath at triveni, this her reached Hardwar

ਫਿਰ ਤ੍ਰਿਵੇਣੀ ਵਿਚ ਇਸ਼ਨਾਨ ਕਰ ਕੇ ਅਤੇ ਦਾਨ ਦੇ ਕੇ, ਬਲਰਾਮ ਹਰਿਦੁਆਰ ਚਲਾ ਗਿਆ।

ਨ੍ਰਹਾਇ ਤਹਾ ਪੁਨਿ ਬਦ੍ਰੀ ਕਿਦਾਰ ਗਯੋ ਅਤਿ ਹੀ ਮਨ ਮੈ ਸੁਖ ਪਾਯੋ

Taking his bath there, he went to Badri-Kedarnath comfortable

ਉਥੇ ਇਸ਼ਨਾਨ ਕਰ ਕੇ ਫਿਰ ਬਦ੍ਰੀ-ਕੇਦਾਰ ਗਿਆ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਅਉਰ ਗਨੋ ਕਹ ਲਉ ਜਗ ਕੇ ਸਭ ਤੀਰਥ ਕੈ ਤਿਹ ਠਉਰਹਿ ਆਯੋ ॥੨੩੮੯॥

Now what more should be enumerated? He reached at all the pilgrim-stations.2389.

ਹੋਰ ਜਗਤ ਦੇ ਸਾਰਿਆਂ ਤੀਰਥਾਂ ਨੂੰ ਕੀ ਗਿਣੀਏ, (ਸਭ ਦਾ ਇਸ਼ਨਾਨ ਕਰ ਕੇ) ਉਸ ਥਾਂ ਉਤੇ ਆ ਗਿਆ ॥੨੩੮੯॥