ਤਾਰਕ ਛੰਦ

TAARAK STANZA

ਤਾਰਕ ਛੰਦ:

ਬਹੁ ਬਰਖ ਜਬੈ ਤਪਸਾ ਤਿਹ ਕੀਨੀ

ਜਦ ਉਸ ਨੇ ਬਹੁਤ ਵਰ੍ਹਿਆਂ ਤਕ ਤਪਸਿਆ ਕੀਤੀ

ਗੁਰਦੇਵ ਕ੍ਰਿਆ ਜੁ ਕਹੀ ਧਰ ਲੀਨੀ

In this way, when the sages performed austerities for many years and did all according to the bidding of their Guru

ਅਤੇ ਜੋ ਕ੍ਰਿਆ ਗੁਰਦੇਵ ਨੇ ਕਹੀ ਸੀ, (ਉਸ ਨੂੰ ਹਿਰਦੇ ਵਿਚ) ਧਾਰਨ ਕਰ ਲਿਆ।

ਤਬ ਨਾਥ ਸਨਾਥ ਹੁਐ ਬ︀ਯੋਤ ਬਤਾਈ

ਤਦ ਨਾਥ ਨੇ ਜੁਗਤ ਦਸ ਕੇ ਸਨਾਥ ਕਰ ਦਿੱਤਾ

ਤਬ ਹੀ ਦਸਓ ਦਿਸਿ ਸੂਝ ਬਨਾਈ ॥੪੮੪॥

The great sage told them many methods and in this way, they obtained the wisdom of knowledge of all the ten directions.484.

ਅਤੇ ਤਦ ਹੀ ਦਸਾਂ ਦਿਸ਼ਾਵਾਂ ਦੀ ਸੂਝ ਪ੍ਰਾਪਤ ਹੋ ਗਈ (ਅਰਥਾਤ ਬ੍ਰਹਮ ਗਿਆਨ ਹਾਸਲ ਹੋ ਗਿਆ) ॥੪੮੪॥

ਦਿਜ ਦੇਵ ਤਬੈ ਗੁਰ ਚਉਬਿਸ ਕੈ ਕੈ

ਤਦ (ਉਹ) ਬ੍ਰਾਹਮਣ ਦੇਵਤਾ (ਦੱਤ) ਚੌਬੀਸ ਗੁਰੂ ਕਰ ਕੇ

ਗਿਰਿ ਮੇਰ ਗਏ ਸਭ ਹੀ ਮੁਨਿ ਲੈ ਕੈ

In this way, the sage adopting twenty-four Gurus, went on the Sumeru mountain alongwith other sages

ਅਤੇ ਸਾਰਿਆਂ ਮੁਨੀਆਂ ਨੂੰ ਨਾਲ ਲੈ ਕੇ ਸੁਮੇਰ ਪਰਬਤ ਉਤੇ ਚਲਿਆ ਗਿਆ।

ਤਪਸਾ ਜਬ ਘੋਰ ਤਹਾ ਤਿਨ ਕੀਨੀ

ਜਦ ਉਸ ਨੇ ਉਥੇ ਘੋਰ ਤਪਸਿਆ ਕੀਤੀ,

ਗੁਰਦੇਵ ਤਬੈ ਤਿਹ ਯਾ ਸਿਖ ਦੀਨੀ ॥੪੮੫॥

There he performed severe austerities and then the Guru Dutt, gave these instructions to all of them.485.

ਤਦ ਗੁਰਦੇਵ (ਪ੍ਰਭੂ) ਨੇ ਉਸ ਨੂੰ ਇਹ ਸਿਖਿਆ ਦਿੱਤੀ ॥੪੮੫॥