ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥
He wears his body, like clothes of wind - what a proud fool he is!
ਮੂਰਖ ਮਨੁੱਖ ਸੋਹਣੇ ਸੋਹਣੇ ਬਾਰੀਕ ਕੱਪੜੇ ਬੜੀ ਆਕੜ ਨਾਲ ਪਹਿਨਦੇ ਹਨ, ਸੰਦੇ = ਦੇ। ਵਾਊ ਸੰਦੇ = ਹਵਾ ਦੇ, ਹਵਾ ਵਰਗੇ ਬਾਰੀਕ, ਸੋਹਣੇ ਸੋਹਣੇ ਬਾਰੀਕ। ਪਹਿਰਹਿ = ਪਹਿਨਦੇ ਹਨ। ਗਰਬਿ = ਅਹੰਕਾਰ ਵਿਚ, ਆਕੜ ਨਾਲ। ਗਵਾਰ = ਮੂਰਖ ਮਨੁੱਖ।
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥
O Nanak, they will not go with him in the end; they shall be burnt to ashes. ||2||
ਪਰ ਹੇ ਨਾਨਕ! (ਮਰਨ ਤੇ ਇਹ ਕੱਪੜੇ ਜੀਵ ਦੇ) ਨਾਲ ਨਹੀਂ ਜਾਂਦੇ, (ਏਥੇ ਹੀ) ਸੜ ਕੇ ਸੁਆਹ ਹੋ ਜਾਂਦੇ ਹਨ ॥੨॥ ਛਾਰੁ = ਸੁਆਹ ॥੨॥