ਸਲੋਕ ਮਃ

Salok, Fifth Mehl:

ਸਲੋਕ ਪੰਜਵੀਂ ਪਾਤਸ਼ਾਹੀ।

ਚੇਤਾ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ

If you are conscious, then be conscious of the True Lord, Your Lord and Master.

ਹੇ ਨਾਨਕ! ਜੇ ਤੈਨੂੰ ਚੇਤਾ ਹੈ ਕਿ ਉਹ ਪ੍ਰਭੂ-ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤਾਂ ਉਸ ਮਾਲਕ ਨੂੰ ਸਿਮਰ (ਭਾਵ, ਤੈਨੂੰ ਪਤਾ ਭੀ ਹੈ ਕਿ ਸਿਰਫ਼ ਉਹ ਪ੍ਰਭੂ-ਮਾਲਕ ਹੀ ਸਦਾ-ਥਿਰ ਰਹਿਣ ਵਾਲਾ ਹੈ, ਫਿਰ ਉਸ ਨੂੰ ਕਿਉਂ ਨਹੀਂ ਸਿਮਰਦਾ?) ਚੇਤਾ ਈ = ਜੇ ਤੈਨੂੰ ਯਾਦ ਹੈ। ਚੇਤਿ = ਸਿਮਰ। ਸਚਾ = ਸਦਾ-ਥਿਰ ਰਹਿਣ ਵਾਲਾ। ਧਣੀ = ਮਾਲਕ।

ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥

O Nanak, come aboard upon the boat of the service of the True Guru, and cross over the terrifying world-ocean. ||1||

ਗੁਰੂ ਦੇ ਹੁਕਮ ਵਿਚ ਤੁਰ (ਗੁਰੂ ਦੇ ਹੁਕਮ-ਰੂਪ) ਜਹਾਜ਼ ਵਿਚ ਚੜ੍ਹ ਤੇ ਸੰਸਾਰ-ਸਮੁੰਦਰ ਨੂੰ ਲੰਘ ॥੧॥ ਬੋਹਿਥਿ = ਬੋਹਿਥ ਤੇ, ਜਹਾਜ਼ ਤੇ। ਪਾਰਿ ਪਉ = ਪਾਰ ਲੰਘ, ਤਰ ॥੧॥