ਸਾਰੰਗ ਮਹਲਾ ੪ ਘਰੁ ੧ ॥
Saarang, Fourth Mehl, First House:
ਰਾਗ ਸਾਰੰਗ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਕੇ ਸੰਤ ਜਨਾ ਕੀ ਹਮ ਧੂਰਿ ॥
I am the dust of the feet of the humble Saints of the Lord.
ਮੈਂ ਪਰਮਾਤਮਾ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਹੋਇਆ ਰਹਿੰਦਾ ਹਾਂ)। ਹਮ = ਅਸੀ, ਮੈਂ। ਧੂਰਿ = ਚਰਨਾਂ ਦੀ ਧੂੜ।
ਮਿਲਿ ਸਤਸੰਗਤਿ ਪਰਮ ਪਦੁ ਪਾਇਆ ਆਤਮ ਰਾਮੁ ਰਹਿਆ ਭਰਪੂਰਿ ॥੧॥ ਰਹਾਉ ॥
Joining the Sat Sangat, the True Congregation, I have obtained the supreme status. The Lord, the Supreme Soul, is all-pervading everywhere. ||1||Pause||
ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਹੋ ਜਾਂਦਾ ਹੈ, ਅਤੇ ਪਰਮਾਤਮਾ ਸਭ ਥਾਈਂ ਵੱਸਦਾ ਦਿੱਸ ਪੈਂਦਾ ਹੈ ॥੧॥ ਰਹਾਉ ॥ ਮਿਲਿ = ਮਿਲ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਆਤਮਰਾਮੁ = ਪਰਮਾਤਮਾ। ਭਰਪੂਰਿ = ਸਰਬ-ਵਿਆਪਕ ॥੧॥ ਰਹਾਉ ॥
ਸਤਿਗੁਰੁ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ ॥
Meeting the Saintly True Guru, I have found peace and tranquility. Sins and painful mistakes are totally erased and taken away.
ਜਦੋਂ ਗੁਰੂ ਸੰਤ ਮਿਲ ਪੈਂਦਾ ਹੈ, ਤਦੋਂ ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ, ਗੁਰੂ (ਮਨੁੱਖ ਦੇ) ਸਾਰੇ ਪਾਪ ਸਾਰੇ ਦੁੱਖ ਕੱਟ ਕੇ ਦੂਰ ਕਰ ਦੇਂਦਾ ਹੈ। ਪਾਈਐ = ਪ੍ਰਾਪਤ ਕਰ ਲਈਦੀ ਹੈ। ਕਿਲਵਿਖ = ਪਾਪ। ਸਭਿ = ਸਾਰੇ।
ਆਤਮ ਜੋਤਿ ਭਈ ਪਰਫੂਲਿਤ ਪੁਰਖੁ ਨਿਰੰਜਨੁ ਦੇਖਿਆ ਹਜੂਰਿ ॥੧॥
The Divine Light of the soul radiates forth, gazing upon the Presence of the Immaculate Lord God. ||1||
(ਗੁਰੂ ਨੂੰ ਮਿਲਿਆਂ) ਜਿੰਦ ਖਿੜ ਪੈਂਦੀ ਹੈ, ਨਿਰਲੇਪ ਅਤੇ ਸਰਬ-ਵਿਆਪਕ ਪ੍ਰਭੂ ਅੰਗ-ਸੰਗ ਵੱਸਦਾ ਵੇਖ ਲਈਦਾ ਹੈ ॥੧॥ ਆਤਮ ਜੋਤਿ = ਅੰਤਰ-ਆਤਮਾ, ਜਿੰਦ। ਪਰਫੂਲਿਤ = ਖਿੜੀ ਹੋਈ। ਪੁਰਖ ਨਿਰੰਜਨੁ = ਨਿਰਲੇਪ ਪ੍ਰਭੂ {ਨਿਰ-ਅੰਜਨੁ। ਅੰਜਨੁ = ਮਾਇਆ ਦੇ ਮੋਹ ਦੀ ਕਾਲਖ}। ਹਜੂਰਿ = ਹਾਜ਼ਰ-ਨਾਜ਼ਰ ॥੧॥
ਵਡੈ ਭਾਗਿ ਸਤਸੰਗਤਿ ਪਾਈ ਹਰਿ ਹਰਿ ਨਾਮੁ ਰਹਿਆ ਭਰਪੂਰਿ ॥
By great good fortune, I have found the Sat Sangat; the Name of the Lord, Har, Har, is all-prevading everywhere.
ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਸਾਧ ਸੰਗਤ ਪ੍ਰਾਪਤ ਕਰ ਲਈ, ਉਸ ਨੇ ਸਭ ਥਾਂ ਭਰਪੂਰ ਪਰਮਾਤਮਾ ਦਾ ਨਾਮ (ਹਿਰਦੇ ਵਿਚ ਵਸਾ ਲਿਆ), ਵਡੈ ਭਾਗਿ = ਵੱਡੀ ਕਿਸਮਤ ਨਾਲ।
ਅਠਸਠਿ ਤੀਰਥ ਮਜਨੁ ਕੀਆ ਸਤਸੰਗਤਿ ਪਗ ਨਾਏ ਧੂਰਿ ॥੨॥
I have taken my cleansing bath at the sixty-eight sacred shrines of pilgrimage, bathing in the dust of the feet of the True Congregation. ||2||
ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਵਿਚ ਨ੍ਹਾ ਕੇ ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ॥੨॥ ਅਠ ਸਠਿ = {੮+੬੦} ਅਠਾਹਠ। ਮਜਨੁ = ਇਸ਼ਨਾਨ। ਪਗ ਧੂਰਿ = ਚਰਨਾਂ ਦੀ ਧੂੜ। ਨਾਏ = ਨ੍ਹਾਇ, ਨ੍ਹਾ ਕੇ ॥੨॥
ਦੁਰਮਤਿ ਬਿਕਾਰ ਮਲੀਨ ਮਤਿ ਹੋਛੀ ਹਿਰਦਾ ਕੁਸੁਧੁ ਲਾਗਾ ਮੋਹ ਕੂਰੁ ॥
Evil-minded and corrupt, filthy-minded and shallow, with impure heart, attached to enticement and falsehood.
ਜਿਸ ਮਨੁੱਖ ਨੂੰ ਮਾਇਆ ਦਾ ਝੂਠਾ ਮੋਹ ਚੰਬੜਿਆ ਰਹਿੰਦਾ ਹੈ, ਉਸ ਦਾ ਹਿਰਦਾ (ਵਿਕਾਰਾਂ ਨਾਲ) ਗੰਦਾ (ਹੋਇਆ ਰਹਿੰਦਾ ਹੈ) ਉਸ ਦੀ ਮੱਤ ਵਿਕਾਰਾਂ ਨਾਲ ਖੋਟੀ ਮੈਲੀ ਅਤੇ ਹੋਛੀ ਹੋਈ ਰਹਿੰਦੀ ਹੈ। ਦੁਰਮਤਿ = ਖੋਟੀ ਮੱਤ। ਮਲੀਨ ਮਤਿ = (ਵਿਕਾਰਾਂ ਦੀ ਮੈਲ ਨਾਲ) ਮੈਲੀ ਹੋ ਚੁਕੀ ਮੱਤ। ਕੁਸੁਧੁ = {ਕੁ = ਸੁਧੁ} ਗੰਦਾ, ਮੈਲਾ। ਕੂਰੁ = ਕੂੜ।
ਬਿਨੁ ਕਰਮਾ ਕਿਉ ਸੰਗਤਿ ਪਾਈਐ ਹਉਮੈ ਬਿਆਪਿ ਰਹਿਆ ਮਨੁ ਝੂਰਿ ॥੩॥
Without good karma, how can I find the Sangat? Engrossed in egotism, the mortal remains stuck in regret. ||3||
ਪਰਮਾਤਮਾ ਦੀ ਮਿਹਰ ਤੋਂ ਬਿਨਾ ਸਾਧ ਸੰਗਤ ਦਾ ਮਿਲਾਪ ਹਾਸਲ ਨਹੀਂ ਹੁੰਦਾ, ਹਉਮੈ ਵਿਚ ਫਸਿਆ ਹੋਇਆ ਮਨੁੱਖ ਦਾ ਮਨ ਸਦਾ ਚਿੰਤਾ-ਫ਼ਿਕਰਾਂ ਵਿਚ ਟਿਕਿਆ ਰਹਿੰਦਾ ਹੈ ॥੩॥ ਬਿਨੁ ਕਰਮਾ = (ਪ੍ਰਭੂ ਦੀ) ਮਿਹਰ ਤੋਂ ਬਿਨਾ। ਬਿਆਪਿ ਰਹਿਆ = ਫਸਿਆ ਰਹਿੰਦਾ ਹੈ। ਝੂਰਿ = ਝੁਰਦਾ ਹੈ ॥੩॥
ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀ ਮਾਗਉ ਸਤਸੰਗਤਿ ਪਗ ਧੂਰਿ ॥
Be kind and show Your Mercy, O Dear Lord; I beg for the dust of the feet of the Sat Sangat.
ਹੇ ਪ੍ਰਭੂ ਜੀ! (ਮੇਰੇ ਉਤੇ) ਦਇਆਵਾਨ ਹੋ, ਮਿਹਰ ਕਰ। ਮੈਂ (ਤੇਰੇ ਦਰ ਤੋਂ) ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਦਇਆਲ = ਦਇਆਵਾਨ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਪਗ ਧੂਰਿ = ਚਰਨਾਂ ਦੀ ਧੂੜ।
ਨਾਨਕ ਸੰਤੁ ਮਿਲੈ ਹਰਿ ਪਾਈਐ ਜਨੁ ਹਰਿ ਭੇਟਿਆ ਰਾਮੁ ਹਜੂਰਿ ॥੪॥੧॥
O Nanak, meeting with the Saints, the Lord is attained. The Lord's humble servant obtains the Presence of the Lord. ||4||1||
ਹੇ ਨਾਨਕ! ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਪਰਮਾਤਮਾ ਮਿਲ ਪੈਂਦਾ ਹੈ। ਜਿਸ ਨੂੰ ਪਰਮਾਤਮਾ ਦਾ ਦਾਸ (ਗੁਰੂ) ਮਿਲਦਾ ਹੈ, ਉਸ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ ॥੪॥੧॥ ਸੰਤੁ = ਗੁਰੂ। ਪਾਈਐ = ਲੱਭ ਲਈਦਾ ਹੈ। ਜਨੁ ਹਰਿ = ਹਰਿ ਜਨੁ, ਹਰੀ ਦਾ ਦਾਸ, ਗੁਰੂ। ਹਜੂਰਿ = ਅੰਗ-ਸੰਗ (ਵੱਸਦਾ) ॥੪॥੧॥