ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥
Kabeer, wherever I go, I see wonders everywhere.
ਹੇ ਕਬੀਰ! ਮੈਂ ਜਿਥੇ ਜਿਥੇ ਗਿਆ ਹਾਂ, ਥਾਂ ਥਾਂ 'ਦੁਨੀਆ' ਵਾਲੇ ਰੰਗ-ਤਮਾਸ਼ੇ ਹੀ (ਵੇਖੇ ਹਨ); ਜਹ ਜਹ = ਜਿਥੇ ਜਿਥੇ। ਹਉ = ਮੈਂ। ਕਉਤਕ = ਤਮਾਸ਼ੇ, ਰੰਗ-ਤਮਾਸ਼ੇ। ਠਾਓ ਠਾਇ = ਥਾਂ ਥਾਂ ਤੇ, ਹਰੇਕ ਥਾਂ।
ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥
But without the devotees of the One Lord, it is all wilderness to me. ||14||
ਪਰ ਮੇਰੇ ਭਾ ਦਾ ਉਹ ਥਾਂ ਉਜਾੜ ਹੈ ਜਿਥੇ ਪਰਮਾਤਮਾ ਨਾਲ ਪਿਆਰ ਕਰਨ ਵਾਲਾ (ਸੰਤ) ਕੋਈ ਨਹੀਂ (ਕਿਉਂਕਿ ਉਥੇ 'ਦੁਨੀਆ' ਹੀ 'ਦੁਨੀਆ' ਵੇਖੀ ਹੈ 'ਦੀਨ' ਦਾ ਨਾਮ-ਨਿਸ਼ਾਨ ਨਹੀਂ) ॥੧੪॥ ਸਨੇਹੀ = ਸਨੇਹ ਕਰਨ ਵਾਲਾ, ਪਿਆਰ ਕਰਨ ਵਾਲਾ। ਬਾਹਰਾ = ਬਿਨ, ਬਗੈਰ। ਊਜਰੁ = ਉਜਾੜ ਥਾਂ। ਮੇਰੈ ਭਾਂਇ = ਮੇਰੇ ਭਾ ਦਾ। ਰਾਮ ਸਨੇਹੀ = ਰਾਮ ਨਾਲ ਸਨੇਹ ਕਰਨ ਵਾਲਾ, ਪਰਮਾਤਮਾ ਨਾਲ ਪਿਆਰ ਕਰਨ ਵਾਲਾ ॥੧੪॥