ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ

Kabeer, the dwelling of the Saints is good; the dwelling of the unrighteous burns like an oven.

ਹੇ ਕਬੀਰ! ਸੰਤਾਂ ਦੀ ਭੈੜੀ ਜਿਹੀ ਕੁੱਲੀ ਭੀ (ਮੈਨੂੰ) ਸੋਹਣੀ (ਲੱਗਦੀ) ਹੈ, (ਉਥੇ 'ਦੀਨ' ਵਿਹਾਝੀਦਾ ਹੈ) ਪਰ ਖੋਟੇ ਮਨੁੱਖ ਦਾ ਪਿੰਡ (ਸੜਦੀ) ਭੱਠੀ ਵਰਗਾ (ਜਾਣੋ) (ਉਥੇ ਹਰ ਵੇਲੇ 'ਦੁਨੀਆ' ਦੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ)। ਝੁੰਗੀਆ = ਨਿੱਕੀ ਜਿਹੀ ਝੁੱਗੀ, ਭੈੜੀ ਜਿਹੀ ਕੁੱਲੀ। ਭਲੀ = ਸੋਹਣੀ। ਭਠਿ = ਭੱਠੀ (ਵਰਗਾ)। ਗਾਉ = ਪਿੰਡ। ਕੁਸਤੀ = ਕੁਸੱਤੀ, ਬੇਈਮਾਨ, ਖੋਟਾ ਮਨੁੱਖ।

ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥

Those mansions in which the Lord's Name is not chanted might just as well burn down. ||15||

ਜਿਸ ਮਹਲ-ਮਾੜੀ ਵਿਚ ਪਰਮਾਤਮਾ ਦਾ ਨਾਮ ਨਹੀਂ ਸਿਮਰੀਦਾ, ਉਸ ਨੂੰ ਪਈ ਅੱਗ ਲੱਗੇ (ਮੈਨੂੰ ਅਜੇਹੇ ਮਹਲ-ਮਾੜੀਆਂ ਦੀ ਲੋੜ ਨਹੀਂ) ॥੧੫॥ ਆਗਿ = ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ ਹੈ; ਜਿਵੇਂ 'ਭਿਜਉ ਸਿਜਉ ਕੰਬਲੀ, ਅਲਹ ਵਰਸਉ ਮੇਹ' ਵਿਚ ਲਫ਼ਜ਼ 'ਭਿਜਉ' ਅਤੇ 'ਵਰਸਉ' ਹਨ)। ਤਿਹ ਧਉਲਹਰ = ਉਸ ਮਹਲ-ਮਾੜੀ ਨੂੰ। ਜਿਹ = ਜਿਸ (ਧਉਲਹਰ) ਵਿਚ। ਕੋ = ਦਾ। ਨਾਉ = ਨਾਮ ॥੧੫॥