ਮਾਲੀ ਗਉੜਾ ਮਹਲਾ ੫ ਦੁਪਦੇ ॥
Maalee Gauraa, Fifth Mehl, Dho-Padhay:
ਰਾਗ ਮਾਲੀ-ਗਉੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਸਮਰਥ ਕੀ ਸਰਨਾ ॥
I seek the Sanctuary of the all-powerful Lord.
ਮੈਂ ਤਾਂ ਉਸ ਪਰਮਾਤਮਾ ਦੀ ਸਰਨ ਪਿਆ ਹਾਂ ਜੋ ਸਭ ਤਾਕਤਾਂ ਦਾ ਮਾਲਕ ਹੈ। ਸਮਰਥ = ਸਭ ਤਾਕਤਾਂ ਦਾ ਮਾਲਕ।
ਜੀਉ ਪਿੰਡੁ ਧਨੁ ਰਾਸਿ ਮੇਰੀ ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥
My soul, body, wealth and capital belong to the One God, the Cause of causes. ||1||Pause||
ਮੇਰੀ ਜਿੰਦ, ਮੇਰਾ ਸਰੀਰ, ਮੇਰਾ ਧਨ, ਮੇਰਾ ਸਰਮਾਇਆ-ਸਭ ਕੁਝ ਉਹ ਪਰਮਾਤਮਾ ਹੀ ਹੈ ਜੋ ਸਾਰੇ ਜਗਤ ਦਾ ਮੂਲ ਹੈ ॥੧॥ ਰਹਾਉ ॥ ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਸਰਮਾਇਆ, ਪੂੰਜੀ। ਕਾਰਨ ਕਰਨਾ = {ਕਰਨਾ = ਸ੍ਰਿਸ਼ਟੀ। ਕਾਰਨ = ਮੂਲ} ਸ੍ਰਿਸ਼ਟੀ ਦਾ ਮੂਲ ॥੧॥ ਰਹਾਉ ॥
ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ ॥
Meditating, meditating in remembrance on Him, I have found everlasting peace. He is the source of life.
ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਆਤਮਕ ਆਨੰਦ ਹਾਸਲ ਕਰਦਾ ਹੈ, ਹਰਿ-ਨਾਮ ਹੀ ਜ਼ਿੰਦਗੀ ਦਾ ਸਹਾਰਾ ਹੈ। ਸਿਮਰਿ = ਸਿਮਰ ਕੇ। ਪਾਈਐ = ਪ੍ਰਾਪਤ ਕਰਦਾ ਹੈ। ਮੂਲੁ = ਸਹਾਰਾ, ਮੁੱਢ।
ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ ॥੧॥
He is all-pervading, permeating all places; He is in subtle essence and manifest form. ||1||
ਇਹਨਾਂ ਦਿੱਸਦੇ ਅਣਦਿੱਸਦੇ ਪਦਾਰਥਾਂ ਵਿਚ ਸਭਨੀਂ ਥਾਈਂ ਪਰਮਾਤਮਾ ਹੀ ਮੌਜੂਦ ਹੈ ॥੧॥ ਸਰਬਤ ਠਾਈ = ਸਭਨੀਂ ਥਾਈਂ। ਸੂਖਮ = ਬਹੁਤ ਹੀ ਬਾਰੀਕ, ਅਦ੍ਰਿਸ਼ਟ ਚੀਜ਼ਾਂ। ਅਸਥੂਲ = ਬਹੁਤ ਮੋਟੇ ਪਦਾਰਥ ॥੧॥
ਆਲ ਜਾਲ ਬਿਕਾਰ ਤਜਿ ਸਭਿ ਹਰਿ ਗੁਨਾ ਨਿਤਿ ਗਾਉ ॥
Abandon all your entanglements and corruption; sing the Glorious Praises of the Lord forever.
ਮਾਇਆ ਦੇ ਮੋਹ ਦੇ ਜੰਜਾਲ ਛੱਡ ਕੇ ਵਿਕਾਰ ਤਿਆਗ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ। ਆਲ = {आलय} ਘਰ। ਆਲ ਜਾਲ = ਘਰ ਦੇ ਜੰਜਾਲ। ਤਜਿ = ਛੱਡ ਕੇ। ਨਿਤ = ਸਦਾ। ਗਾਉ = ਗਾਇਆ ਕਰੋ।
ਕਰ ਜੋੜਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ ॥੨॥੧॥੬॥
With palms pressed together, Nanak begs for this blessing; please bless me with Your Name. ||2||1||6||
ਦਾਸ ਨਾਨਕ (ਤਾਂ ਆਪਣੇ ਦੋਵੇਂ) ਹੱਥ ਜੋੜ ਕੇ (ਇਹੀ) ਦਾਨ ਮੰਗਦਾ ਹੈ (ਕਿ ਹੇ ਪ੍ਰਭੂ! ਮੈਨੂੰ) ਆਪਣਾ ਨਾਮ ਦੇਹ ॥੨॥੧॥੬॥ ਕਰ = (ਦੋਵੇਂ) ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਮਾਂਗੈ = ਮੰਗਦਾ ਹੈ ॥੨॥੧॥੬॥