ਸੋਰਠਿ ਮਹਲਾ ੫ ॥
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
ਹਰਿ ਨਾਮੁ ਰਿਦੈ ਪਰੋਇਆ ॥
I have woven the Lord's Name into the fabric of my heart.
ਹੇ ਭਾਈ! ਜਦੋਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਚੰਗੀ ਤਰ੍ਹਾਂ ਵਸਾ ਲਿਆ ਜਾਂਦਾ ਹੈ, ਰਿਦੈ = ਹਿਰਦੇ ਵਿਚ। ਪਰੋਇਆ = ਚੰਗੀ ਤਰ੍ਹਾਂ ਵਸਾ ਲਿਆ।
ਸਭੁ ਕਾਜੁ ਹਮਾਰਾ ਹੋਇਆ ॥
All my affairs are resolved.
ਤਦੋਂ ਅਸਾਂ ਜੀਵਾਂ ਦਾ ਸਾਰਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ। ਸਭੁ = ਸਾਰਾ। ਕਾਜੁ = ਜੀਵਨ-ਮਨੋਰਥ।
ਪ੍ਰਭ ਚਰਣੀ ਮਨੁ ਲਾਗਾ ॥
His mind is attached to God's feet,
ਹੇ ਭਾਈ! ਉਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ,
ਪੂਰਨ ਜਾ ਕੇ ਭਾਗਾ ॥੧॥
whose destiny is perfect. ||1||
ਜਿਸ ਦੇ ਭਾਗ ਚੰਗੀ ਤਰ੍ਹਾਂ ਜਾਗ ਪੈਂਦੇ ਹਨ ॥੧॥ ਜਾ ਕੇ = ਜਿਸ ਮਨੁੱਖ ਦੇ ॥੧॥
ਮਿਲਿ ਸਾਧਸੰਗਿ ਹਰਿ ਧਿਆਇਆ ॥
Joining the Saadh Sangat, the Company of the Holy, I meditate on the Lord.
(ਹੇ ਭਾਈ! ਜਿਸ ਭੀ ਮਨੁੱਖ ਨੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ, ਮਿਲਿ = ਮਿਲ ਕੇ। ਸਾਧ ਸੰਗਿ = ਸਾਧ ਸੰਗਤਿ ਵਿਚ।
ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥
Twenty-four hours a day, I worship and adore the Lord, Har, Har; I have obtained the fruits of my mind's desires. ||Pause||
ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕੀਤਾ, ਉਸ ਨੇ ਹਰੇਕ ਮਨ-ਮੰਗੀ ਮੁਰਾਦ ਪਾ ਲਈ ਰਹਾਉ॥ ਅਰਾਧਿਓ = ਸਿਮਰਿਆ। ਮਨ ਚਿੰਦਿਆ = ਮਨ-ਇੱਛਤ ॥ਰਹਾਉ॥
ਪਰਾ ਪੂਰਬਲਾ ਅੰਕੁਰੁ ਜਾਗਿਆ ॥
The seeds of my past actions have sprouted.
(ਸਾਧ ਸੰਗਤਿ ਵਿਚ ਮਿਲ ਕੇ ਜਦੋਂ ਕਿਸੇ ਮਨੁੱਖ ਦੇ) ਅਨੇਕਾਂ ਪੂਰਬਲੇ ਜਨਮਾਂ ਦੇ ਸੰਸਕਾਰਾਂ ਦਾ ਬੀਜ ਉੱਗ ਪੈਂਦਾ ਹੈ (ਪੂਰਬਲੇ ਸੰਸਕਾਰ ਜਾਗ ਪੈਂਦੇ ਹਨ) ਪਰਾ ਪੂਰਬਲਾ = ਅਨੇਕਾਂ ਪਹਿਲੇ ਜਨਮਾਂ ਦਾ। ਅੰਕੁਰੁ = ਅੰਗੂਰ। ਜਾਗਿਆ = ਫੁੱਟ ਪਿਆ।
ਰਾਮ ਨਾਮਿ ਮਨੁ ਲਾਗਿਆ ॥
My mind is attached to the Lord's Name.
(ਤਦੋਂ ਉਸ ਦਾ) ਮਨ ਪਰਮਾਤਮਾ ਦੇ ਨਾਮ ਵਿਚ ਲੱਗਣ ਲੱਗ ਪੈਂਦਾ ਹੈ। ਨਾਮਿ = ਨਾਮ ਵਿਚ।
ਮਨਿ ਤਨਿ ਹਰਿ ਦਰਸਿ ਸਮਾਵੈ ॥
My mind and body are absorbed into the Blessed Vision of the Lord's Darshan.
ਉਹ ਮਨੁੱਖ ਮਨੋਂ ਤਨੋਂ ਪਰਮਾਤਮਾ ਦੇ ਦੀਦਾਰ ਵਿਚ ਮਸਤ ਰਹਿੰਦਾ ਹੈ, ਮਨਿ ਤਨਿ = ਮਨ ਦੀ ਰਾਹੀਂ ਤਨ ਦੀ ਰਾਹੀਂ, ਪੂਰਨ ਤੌਰ ਤੇ। ਦਰਸਿ = ਦਰਸਨ ਵਿਚ।
ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥
Slave Nanak sings the Glorious Praises of the True Lord. ||2||8||72||
ਹੇ ਦਾਸ ਨਾਨਕ! (ਆਖ-) ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥੮॥੭੨॥ ਸਚੇ = ਸਦਾ-ਥਿਰ ਹਰੀ ਦੇ ॥੨॥੮॥੭੨॥