ਸੋਰਠਿ ਮਹਲਾ ੫ ॥
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
ਸੋਈ ਕਰਾਇ ਜੋ ਤੁਧੁ ਭਾਵੈ ॥
You make me do what pleases You.
ਹੇ ਪ੍ਰਭੂ ਪਾਤਿਸ਼ਾਹ! ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੈ, ਸੋਈ = ਉਹੀ ਕੰਮ। ਕਰਾਇ = ਤੂੰ ਕਰਾਈਂ। ਭਾਵੈ = ਚੰਗਾ ਲੱਗਦਾ ਹੈ।
ਮੋਹਿ ਸਿਆਣਪ ਕਛੂ ਨ ਆਵੈ ॥
I have no cleverness at all.
ਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ। ਮੋਹਿ = ਮੈਨੂੰ।
ਹਮ ਬਾਰਿਕ ਤਉ ਸਰਣਾਈ ॥
I am just a child - I seek Your Protection.
ਹੇ ਪ੍ਰਭੂ! ਅਸੀਂ (ਤੇਰੇ) ਬੱਚੇ ਤੇਰੀ ਸ਼ਰਨ ਆਏ ਹਾਂ। ਤਉ = ਤੇਰੀ।
ਪ੍ਰਭਿ ਆਪੇ ਪੈਜ ਰਖਾਈ ॥੧॥
God Himself preserves my honor. ||1||
ਹੇ ਭਾਈ! (ਸ਼ਰਨ ਪਏ ਜੀਵ ਦੀ) ਪ੍ਰਭੂ ਨੇ ਆਪ ਹੀ ਇੱਜ਼ਤ (ਸਦਾ) ਰਖਾਈ ਹੈ ॥੧॥ ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ। ਪੈਜ = ਇੱਜ਼ਤ ॥੧॥
ਮੇਰਾ ਮਾਤ ਪਿਤਾ ਹਰਿ ਰਾਇਆ ॥
The Lord is my King; He is my mother and father.
ਹੇ ਪ੍ਰਭੂ ਪਾਤਿਸ਼ਾਹ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ। ਹਰਿ ਰਾਇਆ = ਹੇ ਪ੍ਰਭੂ ਪਾਤਿਸ਼ਾਹ!
ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀਂ︀ ਤੇਰਾ ਕਰਾਇਆ ॥ ਰਹਾਉ ॥
In Your Mercy, You cherish me; I do whatever You make me do. ||Pause||
ਮੇਹਰ ਕਰ ਕੇ ਤੂੰ ਆਪ ਹੀ ਮੇਰੀ ਪਾਲਣਾ ਕਰ ਰਿਹਾ ਹੈਂ। ਹੇ ਪ੍ਰਭੂ! ਮੈਂ ਉਹੀ ਕੁਝ ਕਰਦਾ ਹਾਂ, ਜੋ ਤੂੰ ਮੈਥੋਂ ਕਰਾਂਦਾ ਹੈਂ ਰਹਾਉ॥ ਕਰੀ = ਮੈਂ ਕਰਦਾ ਹਾਂ ॥ਰਹਾਉ॥
ਜੀਅ ਜੰਤ ਤੇਰੇ ਧਾਰੇ ॥
The beings and creatures are Your creation.
ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਆਸਰੇ ਹਨ। ਧਾਰੇ = ਸਹਾਰੇ ਹੋਏ।
ਪ੍ਰਭ ਡੋਰੀ ਹਾਥਿ ਤੁਮਾਰੇ ॥
O God, their reins are in Your hands.
(ਅਸਾਂ ਜੀਵਾਂ ਦੀ ਜ਼ਿੰਦਗੀ ਦੀ) ਡੋਰ ਤੇਰੇ ਹੱਥ ਵਿਚ ਹੈ। ਹਾਥਿ = ਹੱਥ ਵਿਚ।
ਜਿ ਕਰਾਵੈ ਸੋ ਕਰਣਾ ॥
Whatever You cause us to do, we do.
ਅਸੀਂ ਜੀਵ ਉਹੀ ਕੁਝ ਕਰ ਸਕਦੇ ਹਾਂ ਜੋ ਕੁਝ ਪਰਮਾਤਮਾ ਸਾਥੋਂ ਕਰਾਂਦਾ ਹੈ। ਕਰਾਵੈ = ਕਰਾਂਦਾ ਹੈ।
ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥
Nanak, Your slave, seeks Your Protection. ||2||7||71||
ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਹੀ ਸ਼ਰਨ ਪਏ ਰਹਿੰਦੇ ਹਨ ॥੨॥੭॥੭੧॥