ਦੋਹਰਾ

Dohira

ਦੋਹਰਾ:

ਸੁਨੁ ਰਾਜਾ ਮੈ ਲਾਜ ਤਜਿ ਯਾ ਤੇ ਪਹੁੰਚੀ ਆਇ

‘Listen my Raja, I have abandoned all modesty to come to you,

ਹੇ ਰਾਜਨ! ਸੁਣੋ, ਮੈਂ ਲਾਜ ਛਡ ਕੇ ਇਸ ਥਾਂ ਤੇ ਆ ਪਹੁੰਚੀ ਹਾਂ (ਅਤੇ ਵੇਖ ਰਹੀ ਹਾਂ ਕਿ)

ਜਿਯ ਤੇ ਨਿਰਖਿ ਲਿਆਇ ਹੌ ਮਰੇ ਬਰੌਗੀ ਜਾਇ ॥੧੦੨॥

‘I thought if I live, I will bring you back, and if dead, I will die with you own you.’(102)

ਜੇ ਤੁਹਾਨੂੰ ਜੀਉਂਦਾ ਵੇਖਿਆ ਤਾਂ ਲੈ ਆਵਾਂਗੀ ਅਤੇ ਜੇ ਮਰ ਗਏ (ਤਾਂ) ਜਾ ਕੇ ਵਰ ਲਵਾਂਗੀ ॥੧੦੨॥

ਨ੍ਰਿਪ ਘਾਯਲ ਘੂਮਤ ਦ੍ਰਿਗਨ ਮੂੰਦਿ ਬਚਨ ਇਮਿ ਕੀਨ

The Raja moved his eyes and said to her,

ਘਾਇਲ ਰਾਜੇ ਨੇ ਘੁੰਮ ਕੇ ਅਤੇ ਅੱਖਾਂ ਬੰਦ ਕਰ ਕੇ ਇਸ ਤਰ੍ਹਾਂ ਕਿਹਾ,

ਮਨ ਬਾਛਤ ਬਰੁ ਮਾਗਿਯੈ ਮੈ ਤ੍ਰਿਯ ਤੁਮ ਬਰ ਦੀਨ ॥੧੦੩॥

‘Come on ask for what do you want, 1 will grant you the boon.’(103)

ਹੇ ਇਸਤਰੀ! ਮਨ ਇਛਿਤ ਵਰ ਮੰਗ ਲੈ, ਮੈਂ ਤੈਨੂੰ (ਉਹੀ) ਵਰ ਦਿਆਂਗਾ ॥੧੦੩॥