ਚੌਪਈ ॥
Chaupaee
ਚੌਪਈ:
ਜਬ ਮੈ ਤੁਹਿ ਜੀਵਤ ਲਿਖ ਲਯੋ ॥
ਜਦ ਮੈਂ ਤੁਹਾਨੂੰ ਜੀਉਂਦਾ ਵੇਖ ਲਿਆ, (ਤਾਂ ਸਮਝਿਆ ਕਿ)
ਜਨੁ ਬਿਧਿ ਨਯੋ ਜਨਮ ਤੁਹਿ ਦਯੋ ॥
‘When I found you alive, I thought God has granted you a new life.
ਵਿਧਾਤਾ ਨੇ ਤੁਹਾਨੂੰ ਨਵਾਂ ਜਨਮ ਦਿੱਤਾ ਹੈ।
ਤਾ ਤੇ ਹ੍ਰਿਦੈ ਸੰਕ ਨਹਿ ਧਰਿਯੈ ॥
ਇਸ ਲਈ ਮਨ ਵਿਚ ਸ਼ੰਕਾ ਨਾ ਧਰੋ
ਬਹੁਰਿ ਬ︀ਯਾਹ ਮੋ ਸੌ ਅਬ ਕਰਿਯੈ ॥੧੦੪॥
‘Now, eliminating all your doubts, you marry me once again.’(104)
ਅਤੇ ਮੇਰੇ ਨਾਲ ਫਿਰ ਵਿਆਹ ਕਰ ਲਵੋ ॥੧੦੪॥
ਜੋ ਤ੍ਰਿਯ ਕਹਾ ਵਹੈ ਪਤਿ ਮਾਨ︀ਯੋ ॥
ਜੋ ਇਸਤਰੀ ਨੇ ਕਿਹਾ, ਉਹੀ ਪਤੀ ਨੇ ਮੰਨ ਲਿਆ
ਭੇਦ ਅਭੇਦ ਕਛੁ ਦੁਖਿਤ ਨ ਜਾਨ︀ਯੋ ॥
Whatever she asked for, the husband agreed to, as being afflicted could not distinguish between the reality and the illusion.
ਅਤੇ ਦੁਖੀ ਹੋਏ ਨੇ ਭੇਦ ਅਤੇ ਅਭੇਦ ਕੁਝ ਵੀ ਨਾ ਸਮਝਿਆ।
ਚਕਮਕ ਝਾਰਿ ਆਗਿ ਤਹ ਜਾਰੀ ॥
ਉਥੇ ਚਕਮਕ ਪੱਥਰ ਰਗੜ ਕੇ ਅੱਗ ਜਲਾਈ
ਚਾਰਿ ਭਵਾਰੈ ਲਈ ਪ︀ਯਾਰੀ ॥੧੦੫॥
The woman, by rubbing stones created fire and had fo circumambulations (to solemnise marriage).(105)
ਅਤੇ ਪਿਆਰੀ ਨਾਲ ਚਾਰ ਫੇਰੇ ਲੈ ਲਏ ॥੧੦੫॥
ਪੁਨਿ ਬਚਿਤ੍ਰ ਦੇ ਐਸ ਉਚਾਰੌ ॥
ਫਿਰ ਬਚਿਤ੍ਰ ਦੇਈ ਨੇ ਇਸ ਤਰ੍ਹਾਂ ਕਿਹਾ,
ਸੁਨੋ ਨਾਥ ਤੁਮ ਬਚਨ ਹਮਾਰੌ ॥
Then she said, ‘Listen my Master, listen to my affliction,
ਹੇ ਨਾਥ! ਤੁਸੀਂ ਮੇਰੀ ਗੱਲ ਸੁਣੋ।
ਤ੍ਰਿਪਰਾਤਕ ਅਰਿ ਅਤਿ ਮੁਹਿ ਭਯੋ ॥
ਕਾਮ ਦੇਵ ('ਤ੍ਰਿਪੁਰਾਂਤਕ ਅਰਿ') ਨੇ ਮੈਨੂੰ ਬਹੁਤ (ਪ੍ਰਭਾਵਿਤ) ਕੀਤਾ ਹੋਇਆ ਹੈ
ਤੁਮ ਬਿਨੁ ਮੋਹਿ ਅਧਿਕ ਦੁਖ ਦਯੋ ॥੧੦੬॥
‘I am very much irritated by the sexuality. Without you I have been tormented by it.’(106)
ਅਤੇ (ਇਸ ਨੇ) ਤੁਹਾਡੇ ਬਿਨਾ ਮੈਨੂੰ ਬਹੁਤ ਦੁਖ ਦਿੱਤਾ ਹੈ ॥੧੦੬॥
ਤੁਰਤੁ ਨਾਥ ਹਮ ਸੋ ਉਠਿ ਰਮੋ ॥
ਹੇ ਨਾਥ! (ਤੁਸੀਂ) ਤੁਰਤ ਉਠ ਕੇ ਮੇਰੇ ਨਾਲ ਰਮਣ ਕਰੋ
ਸਭ ਅਪਰਾਧ ਹਮਾਰੋ ਛਮੋ ॥
‘Now you get up quick and have sex with me and forgive my failings’
ਅਤੇ ਮੇਰੇ ਸਾਰੇ ਅਪਰਾਧ ਖਿਮਾ ਕਰ ਦਿਓ।
ਤਬ ਰਾਜਾ ਤਿਹ ਸਾਥ ਬਿਹਾਰਿਯੋ ॥
ਤਦ ਰਾਜੇ ਨੇ ਉਸ ਨਾਲ ਸੰਯੋਗ ਕੀਤਾ
ਤ੍ਰਿਯ ਕੋ ਤਾਪ ਦੂਰਿ ਕਰਿ ਡਾਰਿਯੋ ॥੧੦੭॥
Then the Raja made love with her and eliminated all her anxiety,(107)
ਅਤੇ ਇਸਤਰੀ (ਰਾਜ ਕੁਮਾਰੀ) ਦਾ (ਸਾਰਾ) ਦੁਖ ਦੂਰ ਕਰ ਦਿੱਤਾ ॥੧੦੭॥