ਸਵੈਯਾ

SWAYYA

ਸਵੈਯਾ:

ਜਉ ਇਹ ਭਾਤ ਕਹਿਯੋ ਜਦੁਨੰਦਨ ਤਉ ਉਹ ਸਤ੍ਰ ਲਖਿਯੋ ਕੋਊ ਆਯੋ

When Krishna said this, he saw with this that a weapon had come and with one blow it has killed many

ਜਦੋਂ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ ਤਾਂ ਉਸ ਨੇ ਜਾਣਿਆ (ਕਿ ਮੇਰੇ ਉਤੇ) ਕੋਈ ਵੈਰੀ ਚੜ੍ਹ ਆਇਆ ਹੈ।

ਅਉਰ ਸੁਨਿਯੋ ਜਿਹ ਏਕ ਹੀ ਚੋਟ ਸੋ ਕੋਟਨ ਕੋਪ ਚਟਾਕ ਗਿਰਾਯੋ

In that citadel surrounded by water,

(ਉਸ ਨੇ) ਹੋਰ ਵੀ ਸੁਣ ਲਿਆ ਕਿ ਜਿਸ ਨੇ ਇਕ ਹੀ ਸਟ ਨਾਲ ਕ੍ਰੋਧਵਾਨ ਹੋ ਕੇ ਕਿਲ੍ਹਿਆਂ ਨੂੰ ਡਿਗਾ ਦਿੱਤਾ ਹੈ।

ਬਾਰਿ ਕੇ ਕੋਟ ਬਿਖੈ ਮੁਰ ਦੈਤ ਹੁਤੋ ਸੁਨਿ ਸੋਰ ਸੋਊ ਉਠਿ ਧਾਯੋ

A demon named Mur, resided, who listening to the din, came out for fighting

ਪਾਣੀ ਦੇ ਕਿਲੇ ਵਿਚ ਮੁਰ ਨਾਂ ਦਾ ਦੈਂਤ ਰਹਿੰਦਾ ਸੀ, ਸ਼ੋਰ ਸੁਣ ਕੇ ਉਸ ਨੇ ਉਠ ਕੇ (ਕ੍ਰਿਸ਼ਨ ਉਤੇ) ਹਮਲਾ ਕਰ ਦਿੱਤਾ।

ਸ︀ਯਾਮ ਕੇ ਬਾਹਨ ਕੋ ਤਿਨ ਕੋਪਿ ਤ੍ਰਿਸੂਲ ਕੈ ਆਇ ਕੈ ਘਾਵ ਚਲਾਯੋ ॥੨੧੨੩॥

On coming, he wounded the vehicle of Krishna with his trident.2123.

ਉਸ ਨੇ ਕ੍ਰੋਧਿਤ ਹੋ ਕੇ ਸ੍ਰੀ ਕ੍ਰਿਸ਼ਨ ਦੇ ਵਾਹਨ ਉਤੇ ਤ੍ਰਿਸ਼ੂਲ ਨਾਲ ਹਮਲਾ ਕਰ ਦਿੱਤਾ ॥੨੧੨੩॥

ਸੋ ਖਗਰਾਜ ਚੋਟ ਗਨੀ ਤਿਨ ਦਉਰਿ ਗਦਾ ਗਹਿ ਕਾਨ੍ਰਹ ਕੋ ਮਾਰੀ

ਗਰੁੜ ਨੇ ਉਸ ਚੋਟ ਨੂੰ ਕੁਝ ਨਾ ਸਮਝਿਆ, ਉਸ ਨੇ ਦੌੜ ਕੇ ਗਦਾ ਪਕੜ ਕੇ ਕ੍ਰਿਸ਼ਨ ਨੂੰ ਮਾਰੀ।

ਆਵਤ ਹੈ ਸਿਰ ਸਾਮੁਹੇ ਚੋਟ ਚਿਤੈ ਇਮ ਸ੍ਰੀ ਬਿਜਨਾਥ ਬਿਚਾਰੀ

Garuda did not feel a significant blow, but now Mur, pulling his mace, struck Krishna, Krishna saw towards the attack on his head,

ਸਾਹਮਣੇ ਸਿਰ ਤੇ ਆਉਂਦੀ ਸਟ ਨੂੰ ਵੇਖ ਕੇ ਕ੍ਰਿਸ਼ਨ ਨੇ ਇਸ ਤਰ੍ਹਾਂ ਵਿਚਾਰ ਕੀਤਾ।

ਕੋਪ ਬਢਾਇ ਤਬੈ ਅਪੁਨੇ ਸੁ ਕਮੋਦਕੀ ਹਾਥ ਕੇ ਬੀਚ ਸੰਭਾਰੀ

ਆਪਣੇ ਮਨ ਵਿਚ ਕ੍ਰੋਧ ਵਧਾ ਕੇ ਰਥ ਵਿਚੋਂ ਕਮੋਦਕੀ (ਗਦਾ) ਹੱਥ ਵਿਚ ਸੰਭਾਲ ਲਈ।

ਚੋਟ ਜੁ ਆਵਤ ਹੀ ਅਰਿ ਕੀ ਇਹ ਏਕਹਿ ਚੋਟਿ ਚਟਾਕ ਨਿਵਾਰੀ ॥੨੧੨੪॥

And held in his hand his mace named Kumodki and with one blow intercepted the attack of the enemy.2124.

ਵੈਰੀ ਦੀ ਜੋ ਚੋਟ ਆ ਰਹੀ ਸੀ, ਉਸ ਨੂੰ ਇਕੋ ਸਟ ਨਾਲ ਦੂਰ ਕਰ ਦਿੱਤਾ ॥੨੧੨੪॥

ਘਾਵ ਬਿਅਰਥ ਗਯੋ ਜਬ ਹੀ ਤਬ ਗਾਜ ਕੈ ਰਾਛਸ ਕੋਪ ਬਢਾਯੋ

When the blow did not hit the target, the demon began to roar in rage

ਜਦੋਂ (ਮੁਰ ਦੈਂਤ ਦਾ) ਵਾਰ ਵਿਅਰਥ ਚਲਾ ਗਿਆ ਤਦੋਂ (ਉਸ) ਰਾਖਸ਼ ਨੇ ਗੱਜ ਕੇ ਕ੍ਰੋਧ ਨੂੰ ਵਧਾਇਆ।

ਦੇਹ ਬਢਾਇ ਬਢਾਇ ਕੈ ਆਨਨ ਸ︀ਯਾਮ ਜੂ ਕੇ ਬਧ ਕਾਰਨ ਧਾਯੋ

He extended his body and face and advanced forward in order to kill Krishna

(ਉਸ ਨੇ ਫਿਰ) ਸ਼ਰੀਰ ਨੂੰ ਵਧਾ ਲਿਆ ਅਤੇ ਮੂੰਹ ਨੂੰ ਵੀ ਵਧਾ ਲਿਆ ਅਤੇ ਸ੍ਰੀ ਕ੍ਰਿਸ਼ਨ ਨੂੰ ਮਾਰਨ ਲਈ ਟੁਟ ਕੇ ਪੈ ਗਿਆ।

ਨੰਦਗ ਕਾਢਿ ਤਬੈ ਕਟਿ ਤੇ ਬ੍ਰਿਜਨਾਥ ਤਬੈ ਤਕਿ ਤਾਹਿ ਚਲਾਯੋ

ਤਦ ਸ੍ਰੀ ਕ੍ਰਿਸ਼ਨ ਨੇ ਲਕ ਨਾਲੋ ਨੰਦਗ (ਖੜਗ) ਕਢ ਲਿਆ ਅਤੇ ਉਸੇ ਵੇਲੇ ਨਿਸ਼ਾਣਾ ਬੰਨ੍ਹ ਕੇ ਚਲਾ ਦਿੱਤਾ।

ਜੈਸੇ ਕੁਮ੍ਰਹਾਰ ਕਟੈ ਘਟਿ ਕੋ ਅਰਿ ਕੋ ਸਿਰ ਤੈਸੇ ਹੀ ਕਾਟ ਗਿਰਾਯੋ ॥੨੧੨੫॥

Krishan took out his sword named Nandak from his waist and struck the blow on the demon, removed his head like the potter chopping the pitcher from the wheel.2125.

ਜਿਵੇਂ ਕੁਮ੍ਹਿਆਰ (ਚੱਕ ਤੋਂ ਤਾਰ ਨਾਲ) ਘੜੇ ਨੂੰ ਕਟ ਦਿੰਦਾ ਹੈ, ਉਸੇ ਤਰ੍ਹਾਂ ਵੈਰੀ ਦਾ ਸਿਰ ਕਟ ਕੇ ਡਿਗਾ ਦਿੱਤਾ ॥੨੧੨੫॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਮੁਰ ਦੈਤ ਬਧਹ

End of the killing of demon Mur in Krishnavatara in Bachittar Natak.

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਦੇ ਮੁਰ ਦੈਂਤ ਬਧ ਦੇ ਪ੍ਰਸੰਗ ਦੀ ਸਮਾਪਤੀ।