ਅਥ ਭੂਮਾਸੁਰ ਜੁਧ ਕਥਨੰ

Now begins the description of fighting with Bhumasura

ਹੁਣ ਭੂਮਾਸੁਰ ਦੇ ਯੁੱਧ ਦਾ ਕਥਨ

ਸਵੈਯਾ

SWAYYA

ਸਵੈਯਾ:

ਮੁਰਿ ਮਾਰਿ ਮੁਰਾਰਿ ਜਬੈ ਅਸਿ ਸਿਉ ਤਿਹ ਪ੍ਰਾਨ ਤਬੈ ਜਮਲੋਕਿ ਪਠਾਏ

Krishna killed and despatched the demon Mur to the abode of Yama

ਜਦ ਸ੍ਰੀ ਕ੍ਰਿਸ਼ਨ ਨੇ ਮੁਰ ਦੈਂਤ ਨੂੰ ਤਲਵਾਰ ਨਾਲ ਮਾਰ ਦਿੱਤਾ, ਉਸੇ ਵੇਲੇ ਉਸ ਦੇ ਪ੍ਰਾਣ ਯਮਲੋਕ ਨੂੰ ਭੇਜ ਦਿੱਤੇ।

ਬਾਲ ਕਮਾਨ ਕ੍ਰਿਪਾਨਨ ਸੋ ਕਬਿ ਸ︀ਯਾਮ ਕਹੈ ਅਤਿ ਜੁਧ ਮਚਾਏ

And waged a dreadful war with bow, arrows and sword,

ਕਵੀ ਸ਼ਿਆਮ ਕਹਿੰਦੇ ਹਨ, (ਮੁਰ ਦੇ ਹੋਰਨਾਂ ਯੋਧਿਆਂ ਨੇ) ਬਾਣਾਂ, ਕਮਾਨਾਂ ਅਤੇ ਤਲਵਾਰਾਂ ਨਾਲ ਬਹੁਤ ਤਕੜਾ ਯੁੱਧ ਕੀਤਾ।

ਥੋ ਸੁ ਕੁਟੰਬ ਜਿਤੋ ਤਿਹ ਕੋ ਸੁ ਸੁਨਿਯੋ ਤਿਹ ਯੌ ਮੁਰ ਸ︀ਯਾਮਹਿ ਘਾਏ

ਉਸ (ਮੁਰ ਦੈਂਤ) ਦਾ ਜਿਤਨਾ ਟੱਬਰ ਸੀ, ਉਸ ਨੇ ਇਸ ਤਰ੍ਹਾਂ ਸੁਣ ਲਿਆ ਕਿ ਮੁਰ ਦੈਂਤ ਨੂੰ ਕ੍ਰਿਸ਼ਨ ਨੇ ਮਾਰ ਦਿੱਤਾ ਹੈ।

ਲੈ ਕੇ ਅਨੀ ਚਤੁਰੰਗ ਘਨੀ ਹਰਿ ਪੈ ਤਿਹ ਕੇ ਸੁਤ ਸਾਤ ਹੀ ਧਾਏ ॥੨੧੨੬॥

The family of Mur came to know that he has been killed by Krishna, hearing this, the seven, sons of Mur, taking the fourfold army with them moved to kill Krishna.2126

(ਫਿਰ) ਉਸ ਦੇ ਸੱਤ ਪੁੱਤਰ ਬਹੁਤ ਸਾਰੀ ਚਤੁਰੰਗਨੀ ਸੈਨਾ ਲੈ ਕੇ ਸ੍ਰੀ ਕ੍ਰਿਸ਼ਨ ਉਤੇ ਚੜ੍ਹ ਆਏ ॥੨੧੨੬॥

ਘੇਰਿ ਦਸੋ ਦਿਸ ਤੇ ਹਰਿ ਕੌ ਤਿਹ ਸ︀ਯਾਮ ਭਨੈ ਤਕਿ ਬਾਨ ਪ੍ਰਹਾਰੇ

They surrounded Krishna from all the ten directions and showered arrows

(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੂੰ ਦਸਾਂ ਦਿਸ਼ਾਵਾਂ ਤੋਂ ਘੇਰ ਕੇ ਅਤੇ ਤਕ ਤਕ ਕੇ ਬਾਣ ਮਾਰੇ ਹਨ।

ਏਕ ਗਦਾ ਗਹਿ ਹਾਥਨ ਬੀਚ ਭਿਰੇ ਮਨ ਕੋ ਫੁਨਿ ਤ੍ਰਾਸ ਨਿਵਾਰੇ

And taking maces in their hands they all fearlessly fell upon Krishna

ਕਈ ਯੁੱਧਵੀਰ ਹੱਥਾਂ ਵਿਚ ਗਦਾ ਪਕੜ ਕੇ ਅਤੇ ਫਿਰ ਮਨ ਵਿਚੋਂ ਡਰ ਦੂਰ ਕਰ ਕੇ ਲੜੇ ਹਨ।

ਸੋ ਸਭ ਆਯੁਧ ਸ︀ਯਾਮ ਸਹਾਰ ਕੈ ਜੋ ਅਪੁਨੇ ਰਿਸਿ ਸਸਤ੍ਰ ਸੰਭਾਰੇ

ਉਨ੍ਹਾਂ ਸਾਰਿਆਂ ਦੇ ਸ਼ਸਤ੍ਰਾਂ (ਦੇ ਵਾਰਾਂ ਨੂੰ ਆਪਣੇ ਉਪਰ) ਸਹਾਰ ਕੇ ਅਤੇ ਕ੍ਰੋਧਿਤ ਹੋ ਕੇ ਆਪਣੇ ਸ਼ਸਤ੍ਰਾਂ ਨੂੰ ਸੰਭਾਲ ਲਿਆ।

ਸੂਰ ਕਾਹੂੰ ਕੋ ਛੋਰਤ ਭਯੋ ਸਭ ਹੀ ਪੁਰਜੇ ਪੁਰਜੇ ਕਰਿ ਡਾਰੇ ॥੨੧੨੭॥

Enduring the blow of their weapons, when Krishna in fury held up his own weapons, then as a warrior he did not let anyone go away and chopped all of them into bits.2127.

ਕਿਸੇ ਵੀ ਸੂਰਮੇ ਨੂੰ ਨਾ ਛਡਿਆ ਅਤੇ ਸਾਰਿਆਂ ਦੇ ਟੋਟੇ ਕਰ ਸੁਟੇ ॥੨੧੨੭॥