ਏਕੋ ਜਪਿ ਏਕੋ ਸਾਲਾਹਿ ॥

Meditate on the One, and worship the One.

ਇਕ ਪ੍ਰਭੂ ਨੂੰ ਹੀ ਜਪ, ਤੇ ਇਕ ਪ੍ਰਭੂ ਦੀ ਹੀ ਸਿਫ਼ਤਿ ਕਰ, ਏਕੋ = ਇਕ ਪ੍ਰਭੂ ਨੂੰ ਹੀ।

ਏਕੁ ਸਿਮਰਿ ਏਕੋ ਮਨ ਆਹਿ ॥

Remember the One, and yearn for the One in your mind.

ਇਕ ਨੂੰ ਸਿਮਰ, ਤੇ, ਹੇ ਮਨ! ਇਕ ਪ੍ਰਭੂ ਦੇ ਮਿਲਣ ਦੀ ਤਾਂਘ ਰੱਖ। ਮਨ = ਹੇ ਮਨ! ਆਹਿ = ਚਾਹ ਕਰ, ਤਾਂਘ ਰੱਖ।

ਏਕਸ ਕੇ ਗੁਨ ਗਾਉ ਅਨੰਤ ॥

Sing the endless Glorious Praises of the One.

ਇਕ ਪ੍ਰਭੂ ਦੇ ਹੀ ਗੁਣ ਗਾ, ਅਨੰਤ = ਬੇਅੰਤ।

ਮਨਿ ਤਨਿ ਜਾਪਿ ਏਕ ਭਗਵੰਤ ॥

With mind and body, meditate on the One Lord God.

ਮਨ ਵਿਚ ਤੇ ਸਰੀਰਕ ਇੰਦ੍ਰਿਆਂ ਦੀ ਰਾਹੀਂ ਇਕ ਭਗਵਾਨ ਨੂੰ ਹੀ ਜਪ। ਭਗਵੰਤ = ਭਗਵਾਨ।

ਏਕੋ ਏਕੁ ਏਕੁ ਹਰਿ ਆਪਿ ॥

The One Lord Himself is the One and Only.

(ਸਭ ਥਾਈਂ) ਪ੍ਰਭੂ ਆਪ ਹੀ ਆਪ ਹੈ,

ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ ॥

The Pervading Lord God is totally permeating all.

ਸਭ ਜੀਵਾਂ ਵਿਚ ਪ੍ਰਭੂ ਹੀ ਵੱਸ ਰਿਹਾ ਹੈ। ਬਿਆਪਿ ਰਹਿਓ = ਸਭ ਵਿਚ ਵੱਸ ਰਿਹਾ ਹੈ।

ਅਨਿਕ ਬਿਸਥਾਰ ਏਕ ਤੇ ਭਏ ॥

The many expanses of the creation have all come from the One.

(ਜਗਤ ਦੇ) ਅਨੇਕਾਂ ਖਿਲਾਰੇ ਇਕ ਪ੍ਰਭੂ ਤੋਂ ਹੀ ਹੋਏ ਹਨ,

ਏਕੁ ਅਰਾਧਿ ਪਰਾਛਤ ਗਏ ॥

Adoring the One, past sins are removed.

ਇਕ ਪ੍ਰਭੂ ਨੂੰ ਸਿਮਰਿਆਂ ਪਾਪ ਨਾਸ ਹੋ ਜਾਂਦੇ ਹਨ। ਪਰਾਛਤ = ਪਾਪ।

ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ॥

Mind and body within are imbued with the One God.

ਜਿਸ ਮਨੁੱਖ ਦੇ ਮਨ ਤੇ ਸਰੀਰ ਵਿਚ ਇਕ ਪ੍ਰਭੂ ਹੀ ਪਰੋਤਾ ਗਿਆ ਹੈ, ਰਾਤਾ = ਰੱਤਾ ਹੋਇਆ, ਰਸਿਆ ਹੋਇਆ।

ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥੮॥੧੯॥

By Guru's Grace, O Nanak, the One is known. ||8||19||

ਹੇ ਨਾਨਕ! ਉਸ ਨੇ ਗੁਰੂ ਦੀ ਕਿਰਪਾ ਨਾਲ ਉਸ ਇਕ ਪ੍ਰਭੂ ਨੂੰ ਪਛਾਣ ਲਿਆ ਹੈ ॥੮॥੧੯॥