ਸਲੋਕੁ ॥
Salok:
ਸਲੋਕ।
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥
After wandering and wandering, O God, I have come, and entered Your Sanctuary.
ਹੇ ਪ੍ਰਭੂ! ਭਟਕਦਾ ਭਟਕਦਾ ਮੈਂ ਤੇਰੀ ਸਰਣ ਆ ਪਿਆ ਹਾਂ। ਪ੍ਰਭ = ਹੇ ਪ੍ਰਭੂ! ਪਰਿਆ = ਪਿਆ ਹਾਂ। ਤਉ ਸਰਨਾਇ = ਤੇਰੀ ਸਰਨ।
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥
This is Nanak's prayer, O God: please, attach me to Your devotional service. ||1||
ਹੇ ਪ੍ਰਭੂ! ਨਾਨਕ ਦੀ ਇਹੀ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿਚ ਜੋੜ ॥੧॥ ਪ੍ਰਭ = ਹੇ ਪ੍ਰਭ! ਲਾਇ = ਜੋੜ ॥੧॥