ਸਾਰਗ ਮਹਲਾ

Saarang, Fifth Mehl:

ਸਾਰੰਗ ਪੰਜਵੀਂ ਪਾਤਿਸ਼ਾਹੀ।

ਉਆ ਅਉਸਰ ਕੈ ਹਉ ਬਲਿ ਜਾਈ

I am a sacrifice to that occasion.

ਮੈਂ ਉਸ ਮੌਕੇ ਤੋਂ ਸਦਕੇ ਜਾਂਦਾ ਹਾਂ (ਜਦੋਂ ਮੈਨੂੰ ਸੰਤ ਜਨਾਂ ਦੀ ਸੰਗਤ ਪ੍ਰਾਪਤ ਹੋਈ)। ਅਉਸਰ = ਸਮਾ, ਮੌਕਾ। ਉਆ ਅਉਸਰ ਕੈ = ਉਸ ਸਮੇਂ ਤੋਂ। ਹਉ = ਮੈਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।

ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ ਰਹਾਉ

Twenty-four hours a day, I meditate in remembrance on my God; by great good fortune, I have found the Lord. ||1||Pause||

(ਹੁਣ ਮੈਨੂੰ) ਅੱਠੇ ਪਹਿਰ ਆਪਣੇ ਪ੍ਰਭੂ ਦਾ ਸਿਮਰਨ (ਮਿਲ ਗਿਆ ਹੈ), ਤੇ, ਵੱਡੇ ਭਾਗਾਂ ਨਾਲ ਮੈਂ ਹਰੀ ਨੂੰ ਲੱਭ ਲਿਆ ਹੈ ॥੧॥ ਰਹਾਉ ॥ ਵਡਭਾਗੀ = ਵੱਡੇ ਭਾਗਾਂ ਨਾਲ। ਪਾਂਈ = ਮੈਂ ਪਾ ਲਿਆ ਹੈ, ਮੈਂ ਲੱਭ ਲਿਆ ਹੈ ॥੧॥ ਰਹਾਉ ॥

ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ

Kabeer is good, the slave of the Lord's slaves; the humble barber Sain is sublime.

ਕਬੀਰ (ਪਰਮਾਤਮਾ ਦੇ) ਦਾਸਾਂ ਦਾ ਦਾਸ ਬਣ ਕੇ ਭਲਾ ਬਣ ਗਿਆ, ਸੈਣ ਨਾਈ ਸੰਤ ਜਨਾਂ ਦਾ ਦਾਸ ਬਣ ਕੇ ਉੱਤਮ ਜੀਵਨ ਵਾਲਾ ਹੋ ਗਿਆ। ਭਲੋ = ਚੰਗਾ, ਸ੍ਰੇਸ਼ਟ। ਕੋ = ਦਾ। ਦਾਸੁ ਦਾਸਨ ਕੋ = ਦਾਸਨ ਕੋ ਦਾਸੁ, ਦਾਸਾਂ ਦਾ ਦਾਸ। ਜਨੁ = ਦਾਸ।

ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥

Highest of the high is Naam Dayv, who looked upon all alike; Ravi Daas was in tune with the Lord. ||1||

(ਸੰਤ ਜਨਾਂ ਦੀ ਸੰਗਤ ਨਾਲ) ਨਾਮਦੇਵ ਉੱਚੇ ਤੋਂ ਉੱਚੇ ਜੀਵਨ ਵਾਲਾ ਬਣਿਆ, ਅਤੇ ਸਭ ਵਿਚ ਪਰਮਾਤਮਾ ਦੀ ਜੋਤ ਨੂੰ ਵੇਖਣ ਵਾਲਾ ਬਣ ਗਿਆ, (ਸੰਤ ਜਨਾਂ ਦੀ ਕਿਰਪਾ ਨਾਲ ਹੀ) ਰਵਿਦਾਸ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ ॥੧॥ ਤੇ = ਤੋਂ। ਸਮਦਰਸੀ = (ਸਭ ਨੂੰ) ਇਕੋ ਜਿਹਾ ਵੇਖਣ ਵਾਲਾ, ਸਭਨਾਂ ਵਿਚ ਇਕੋ ਜੋਤਿ ਵੇਖਣ ਵਾਲਾ। ਬਣਿ ਆਈ = ਪ੍ਰੀਤ ਬਣ ਗਈ ॥੧॥

ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ

My soul, body and wealth belong to the Saints; my mind longs for the dust of the Saints.

(ਹੇ ਭਾਈ!) ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਇਹ ਤਨ, ਇਹ ਧਨ-ਸਭ ਕੁਝ ਸੰਤ ਜਨਾਂ ਦਾ ਹੋ ਚੁਕਿਆ ਹੈ, ਮੇਰਾ ਇਹ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ। ਜੀਉ = ਜਿੰਦ। ਪਿੰਡੁ = ਸਰੀਰ। ਸਾਧਨ ਕਾ = ਸੰਤ ਜਨਾਂ ਦਾ। ਰੇਨਾਈ = ਚਰਨ-ਧੂੜ।

ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥

And by the radiant Grace of the Saints, all my doubts have been erased. O Nanak, I have met the Lord. ||2||4||18||

ਹੇ ਨਾਨਕ! ਸੰਤ ਜਨਾਂ ਦੇ ਪ੍ਰਤਾਪ ਨਾਲ ਸਾਰੇ ਭਰਮ ਨਾਸ ਹੋ ਜਾਂਦੇ ਹਨ ਅਤੇ ਜਗਤ ਦਾ ਖਸਮ ਪ੍ਰਭੂ ਮਿਲ ਪੈਂਦਾ ਹੈ ॥੨॥੪॥੧੮॥ ਸੰਤ ਪ੍ਰਤਾਪਿ = ਸੰਤਾਂ ਦੇ ਪ੍ਰਤਾਪ ਨਾਲ। ਸਭਿ = ਸਾਰੇ। ਗੁਸਾਈ = ਧਰਤੀ ਦਾ ਖਸਮ ॥੨॥੪॥੧੮॥