ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਕਿਉ ਜੀਵਨੁ ਪ੍ਰੀਤਮ ਬਿਨੁ ਮਾਈ ॥
How can I live without my Beloved, O my mother?
ਹੇ (ਮੇਰੀ) ਮਾਂ! ਉਸ ਪ੍ਰੀਤਮ ਪ੍ਰਭੂ ਦੀ ਯਾਦ ਤੋਂ ਬਿਨਾ ਆਤਮਕ ਜੀਵਨ ਹਾਸਲ ਨਹੀਂ ਹੋ ਸਕਦਾ, ਕਿਉਂ = ਕਿਵੇਂ? ਨਹੀਂ ਹੋ ਸਕਦਾ। ਜੀਵਨੁ = ਆਤਮਕ ਜੀਵਨ। ਪ੍ਰੀਤਮ ਬਿਨੁ = ਪਿਆਰੇ ਪ੍ਰਭੂ (ਦੀ ਯਾਦ) ਤੋਂ ਬਿਨਾ। ਮਾਈ = ਹੇ ਮਾਂ!
ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ ॥੧॥ ਰਹਾਉ ॥
Separated from Him, the mortal becomes a corpse, and is not allowed to remain within the house. ||1||Pause||
ਜਿਸ ਪਰਮਾਤਮਾ ਦੀ ਜੋਤਿ ਸਰੀਰ ਤੋਂ ਵਿੱਛੁੜਿਆਂ ਸਰੀਰ ਮੁਰਦਾ ਹੋ ਜਾਂਦਾ ਹੈ, (ਤੇ ਮੁਰਦਾ ਸਰੀਰ) ਘਰ ਵਿਚ ਟਿਕਿਆ ਨਹੀਂ ਰਹਿ ਸਕਦਾ ॥੧॥ ਰਹਾਉ ॥ ਬਿਛੁਰਤ = ਵਿੱਛੁੜਿਆਂ। ਮਿਰਤਕਾ = ਮੁਰਦਾ। ਗ੍ਰਿਹ = ਘਰ ॥੧॥ ਰਹਾਉ ॥
ਜੀਅ ਹੀਂ︀ਅ ਪ੍ਰਾਨ ਕੋ ਦਾਤਾ ਜਾ ਕੈ ਸੰਗਿ ਸੁਹਾਈ ॥
He is the Giver of the soul, the heart, the breath of life. Being with Him, we are embellished with joy.
ਜਿਹੜਾ ਪਰਮਾਤਮਾ (ਸਭ ਜੀਵਾਂ ਨੂੰ) ਜਿੰਦ ਦੇਣ ਵਾਲਾ ਹੈ ਹਿਰਦਾ ਦੇਣ ਵਾਲਾ ਹੈ ਪ੍ਰਾਣ ਦੇਣ ਵਾਲਾ ਹੈ, ਤੇ, ਜਿਸ ਦੀ ਸੰਗਤ ਵਿਚ ਹੀ (ਇਹ ਸਰੀਰ) ਸੋਹਣਾ ਲੱਗਦਾ ਹੈ, ਜੀਅ ਕੋ ਦਾਤਾ = ਜਿੰਦ ਦਾ ਦਾਤਾ। ਹੀਅ ਕੋ ਦਾਤਾ = ਹਿਰਦੇ ਦਾ ਦੇਣ ਵਾਲਾ। ਪ੍ਰਾਨ ਕੋ ਦਾਤਾ = ਪ੍ਰਾਣਾਂ ਦਾ ਦੇਣ ਵਾਲਾ। ਜਾ ਕੈ ਸੰਗਿ = ਜਿਸ ਦੇ ਨਾਲ, ਜਿਸ ਦੀ ਜੋਤਿ ਸਰੀਰ ਵਿਚ ਹੁੰਦਿਆਂ। ਸੁਹਾਈ = (ਸਰੀਰ) ਸੋਹਣਾ ਲੱਗਦਾ ਹੈ।
ਕਰਹੁ ਕ੍ਰਿਪਾ ਸੰਤਹੁ ਮੋਹਿ ਅਪੁਨੀ ਪ੍ਰਭ ਮੰਗਲ ਗੁਣ ਗਾਈ ॥੧॥
Please bless me with Your Gace, O Saint, that I may sing the songs of joyful praise to my God. ||1||
ਹੇ ਸੰਤ ਜਨੋ! ਮੇਰੇ ਉਤੇ ਆਪਣੀ ਮਿਹਰ ਕਰੋ, ਮੈਂ ਉਸ ਪਰਮਾਤਮਾ ਦੇ ਗੁਣ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਾਂ ॥੧॥ ਸੰਤਹੁ = ਹੇ ਸੰਤ ਜਨੋ! ਮੰਗਲ = ਸਿਫ਼ਤ-ਸਾਲਾਹ ਦੇ ਗੀਤ। ਗਾਈ = ਗਾਈਂ, ਮੈਂ ਗਾਵਾਂ ॥੧॥
ਚਰਨ ਸੰਤਨ ਕੇ ਮਾਥੇ ਮੇਰੇ ਊਪਰਿ ਨੈਨਹੁ ਧੂਰਿ ਬਾਂਛਾਈਂ︀ ॥
I touch my forehead to the feet of the Saints. My eyes long for their dust.
ਹੇ ਮਾਂ! ਮੇਰੀ ਤਾਂਘ ਹੈ ਕਿ ਸੰਤ ਜਨਾਂ ਦੇ ਚਰਨ ਮੇਰੇ ਮੱਥੇ ਉੱਤੇ ਟਿਕੇ ਰਹਿਣ, ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੀਆਂ ਅੱਖਾਂ ਨੂੰ ਲੱਗਦੀ ਰਹੇ। ਨੈਨਹੁ = ਅੱਖਾਂ ਵਿਚ। ਧੂਰਿ = (ਸੰਤਾਂ ਦੇ ਚਰਨਾਂ ਦੀ) ਧੂੜ। ਬਾਂਛਾਈ = ਮੈਂ (ਲਾਣੀ) ਚਾਹੁੰਦਾ ਹਾਂ।
ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਲਿ ਬਲਿ ਤਾ ਕੈ ਹਉ ਜਾਈ ॥੨॥੩॥੧੭॥
By His Grace, we meet God; O Nanak, I am a sacrifice, a sacrifice to Him. ||2||3||17||
ਹੇ ਨਾਨਕ! ਜਿਨ੍ਹਾਂ ਸੰਤ ਜਨਾਂ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੨॥੩॥੧੭॥ ਜਿਹ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ। ਬਲਿ ਬਲਿ ਤਾ ਕੈ = ਉਸ ਤੋਂ ਸਦਾ ਕੁਰਬਾਨ। ਹਉ = ਮੈਂ। ਜਾਈ = ਜਾਈਂ, ਮੈਂ ਜਾਂਦਾ ਹਾਂ ॥੨॥੩॥੧੭॥