ਸਿਰੀਰਾਗ ਕੇ ਛੰਤ ਮਹਲਾ ੫ ॥
Chhants Of Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਰਾਹੀਂ ਉਹ ਪਰਾਪਤ ਹੁੰਦਾ ਹੈ।
ਡਖਣਾ ॥
Dakhanaa:
ਡਖਣਾ ਛੰਤ ਕੀ ਜਾਤੀ ਹੈ। ਲੰਮੇ ਦੇਸ ਮੇਂ ਦਕਾਰ ਦੀ ਥਾਂ ਡਡਾ ਅਖਰ ਬੋਲਤੇ ਹੈਂ, ਇਸ ਵਾਸਤੇ ਭੀ ਡਖਣਾ ਛੰਤ ਕਹਾ ਹੈ। ਡਖਣਾ = ਦੱਖਣਾ, ਮੁਲਤਾਨ ਦੇ ਇਲਾਕੇ ਦੀ ਬੋਲੀ ਵਿਚ ਉਚਾਰਿਆ ਹੋਇਆ ਸਲੋਕ ਜਾਂ ਦੋਹਰਾ। ਇਸ ਵਿਚ ਅੱਖਰ 'ਦ' ਦੇ ਥਾਂ ਅੱਖਰ 'ਡ' ਪਰਧਾਨ ਹੈ।
ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥
My Beloved Husband Lord is deep within my heart. How can I see Him?
ਮੇਰਾ ਪਿਆਰਾ ਪ੍ਰਭੂ-ਪਤੀ (ਮੇਰੇ) ਹਿਰਦੇ ਵਿਚ (ਵੱਸਦਾ ਹੈ, ਪਰ ਉਸ ਦਾ) ਦੀਦਾਰ ਕਿਵੇਂ ਹੋਵੇ? ਹਠ ਮਝਾਹੂ = ਹਿਰਦੇ ਵਿਚ। ਮਾਂ ਪਿਰੀ = ਮੇਰੇ ਪ੍ਰਭੂ-ਪਤੀ। ਪਸੇ = ਪੱਸੇ, ਦਿੱਸੇ। ਕਿਉਂ = ਕਿਵੇਂ?
ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥੧॥
In the Sanctuary of the Saints, O Nanak, the Support of the breath of life is found. ||1||
ਹੇ ਨਾਨਕ! ਉਹ ਪ੍ਰਾਣਾਂ ਦਾ ਆਸਰਾ ਪ੍ਰਭੂ ਸੰਤ ਜਨਾਂ ਦੀ ਸਰਨ ਪਿਆਂ ਹੀ ਲੱਭਦਾ ਹੈ ॥੧॥ ਨਾਨਕ = ਹੇ ਨਾਨਕ! ਪ੍ਰਾਣ ਅਧਾਰ = ਜ਼ਿੰਦਗੀ ਦਾ ਆਸਰਾ ਪ੍ਰਭੂ ॥੧॥