ਅੜਿਲ ॥

ARIL

ਅੜਿਲ:

ਸਸਿ ਅਨੁਜਨਿਨੀ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਸਸਿ ਅਨੁਜਨਿਨੀ' (ਸ਼ਬਦ) ਦਾ ਉਚਾਰਨ ਕਰੋ।

ਜਾ ਚਰ ਕਹਿ ਕੈ ਨਾਥ ਸਬਦ ਕੋ ਦੀਜੀਐ ॥

ਫਿਰ 'ਜਾ ਚਰ ਨਾਥ' ਪਦ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪ੍ਰਮਾਨੀਐ ॥੯੩੮॥

Saying firstly the word “Shashi-ani-janani” add the words “Jaachar-naath” and then “Shatu” at the end, and in this way know all the names of Tupak.938.

(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝੋ ॥੯੩੮॥