ਚੌਪਈ ॥

CHAUPAI

ਚੌਪਈ:

ਰਾਵਿਨੀਨਿ ਸਬਦਾਦਿ ਭਣਿਜੈ ॥

ਪਹਿਲਾਂ 'ਰਾਵਿਨੀਨਿ' ਸ਼ਬਦ ਕਹੋ।

ਜਾ ਚਰ ਕਹਿ ਪਤਿ ਸਬਦ ਕਹਿਜੈ ॥

(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਮਗਰੋਂ 'ਸਤ੍ਰੁ' ਸ਼ਬਦ ਕਹੋ।

ਸਕਲ ਤੁਪਕ ਕੇ ਨਾਮ ਪਛਾਨਹੁ ॥੯੩੪॥

Saying firstly the word “Raavneen”, add the words “Jaachar-pati-shatru” nad recognize all the names of Tupak.934.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੩੪॥

ਚੰਦ੍ਰ ਭਗਨਿਨਿ ਆਦਿ ਬਖਾਨਹੁ ॥

ਪਹਿਲਾਂ 'ਚੰਦ੍ਰ ਭਗਨਿਨਿ' (ਝਨਾ ਨਦੀ ਨੂੰ ਧਾਰਨ ਕਰਨ ਵਾਲੀ ਧਰਤੀ) (ਸ਼ਬਦ) ਨੂੰ ਕਹੋ।

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਉਚਾਰਹੁ ॥

ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਕਲ ਬਿਚਾਰਹੁ ॥੯੩੫॥

Saying firstly the word “Chandra-bhaaganani”, add the words “Jaachar-pati-shatru” and know all the names of Tupak.935.

(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੯੩੫॥

ਸਸਿ ਭਗਨਿਨਿ ਸਬਦਾਦਿ ਬਖਾਨੋ ॥

ਪਹਿਲਾਂ 'ਸਸਿ ਭਗਨਿਨਿ' ਸ਼ਬਦ ਕਹੋ।

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਭ ਲਹਿ ਲਿਜੈ ॥੯੩੬॥

Saying firstly the word “Shashi-bhaganan”, add the words “Jaachar-pati-shatru” and in this way know all the names of Tupak.936.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੩੬॥

ਚੰਦ੍ਰਨੁਜਨਿਨਿ ਆਦਿ ਬਖਾਨਹੁ ॥

ਪਹਿਲਾਂ 'ਚੰਦ੍ਰਨੁਜਨਿਨਿ' (ਚੰਦ੍ਰਮਾ ਦੀ ਛੋਟੀ ਭੈਣ ਚੰਨ੍ਹਾ ਨਦੀ ਵਾਲੀ ਭੂਮੀ) ਸ਼ਬਦ ਕਥਨ ਕਰੋ।

ਜਾ ਚਰ ਕਹਿ ਪਤਿ ਸਬਦ ਸੁ ਠਾਨਹੁ ॥

(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਬਹੁਰੋ ਧਰੀਐ ॥

ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਕਲ ਬਿਚਰੀਐ ॥੯੩੭॥

Saying firstly the word “Chandar-anujnin”, add the words “Jaachar-patti-shatru” and know all the names of Tupak.937.

(ਇਸ ਨੂੰ) ਸਾਰੇ ਤੁਪਕ ਦਾ ਨਾਮ ਵਿਚਾਰੋ ॥੯੩੭॥