ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
ਜੀਵਤ ਛਾਡਿ ਜਾਹਿ ਦੇਵਾਨੇ ॥
They desert you even when you are alive, O madman;
ਹੇ ਝੱਲੇ ਮਨੁੱਖ! ਜੇਹੜੇ ਮਾਇਕ ਪਦਾਰਥ ਮਨੁੱਖ ਨੂੰ ਜੀਊਂਦੇ ਨੂੰ ਹੀ ਛੱਡ ਜਾਂਦੇ ਹਨ, ਜੀਵਤ = ਜੀਊਂਦਿਆਂ। ਦੇਵਾਨੇ = ਹੇ ਦੀਵਾਨੇ! ਹੇ ਕਮਲੇ ਮਨੁੱਖ!
ਮੁਇਆ ਉਨ ਤੇ ਕੋ ਵਰਸਾਂਨੇ ॥੧॥
what good can they do when someone is dead? ||1||
ਮੌਤ ਆਉਣ ਤੇ ਉਹਨਾਂ ਪਾਸੋਂ ਕੌਣ ਕੋਈ ਲਾਭ ਉਠਾ ਸਕਦਾ ਹੈ? ॥੧॥ ਉਨ ਤੇ = ਉਹਨਾਂ ਤੋਂ। ਕੋ ਵਰਸਾਂਨੇ = ਕੌਣ ਲਾਭ ਉਠਾ ਸਕਦੇ ਹਨ? ॥੧॥
ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ ॥
Meditate in remembrance on the Lord of the Universe in your mind and body - this is your pre-ordained destiny.
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰ, (ਇਹ ਸਿਮਰਨ-ਲੇਖ ਹੀ ਧੁਰੋਂ ਰੱਬੀ ਨਿਯਮ ਅਨੁਸਾਰ ਤੇਰੇ ਮਨ ਵਿਚ ਤੇਰੇ ਹਿਰਦੇ ਵਿਚ (ਸਦਾ ਲਈ) ਉੱਕਰਿਆ ਰਹਿ ਸਕਦਾ ਹੈ, ਮਨਿ = ਮਨ ਵਿਚ। ਤਨਿ = ਤਨ ਵਿਚ। ਧੁਰਿ = ਧੁਰ ਤੋਂ। ਲਿਖਿਆ = ਉੱਕਰਿਆ ਹੋਇਆ।
ਕਾਹੂ ਕਾਜ ਨ ਆਵਤ ਬਿਖਿਆ ॥੧॥ ਰਹਾਉ ॥
The poison of Maya is of no use at all. ||1||Pause||
ਪਰ ਇਹ ਮਾਇਆ (ਜਿਸ ਦੀ ਖ਼ਾਤਰ ਸਾਰੀ ਉਮਰ ਦੌੜ-ਭੱਜ ਕਰਦਾ ਹੈਂ, ਆਖ਼ਿਰ) ਕਿਸੇ ਕੰਮ ਨਹੀਂ ਆਉਂਦੀ ॥੧॥ ਰਹਾਉ ॥ ਬਿਖਿਆ = ਮਾਇਆ ॥੧॥ ਰਹਾਉ ॥
ਬਿਖੈ ਠਗਉਰੀ ਜਿਨਿ ਜਿਨਿ ਖਾਈ ॥
Those who have eaten this poison of deception
(ਹੇ ਭਾਈ! ਚੇਤੇ ਰੱਖ) ਜਿਸ ਜਿਸ ਮਨੁੱਖ ਨੇ ਵਿਸ਼ਿਆਂ ਦੀ ਠਗ-ਬੂਟੀ ਖਾ ਲਈ ਹੈ, ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜਿਹੜੀ ਖਵਾ ਕੇ ਠੱਗ ਭੋਲੇ ਲੋਕਾਂ ਨੂੰ ਠੱਗ ਲੈਂਦੇ ਹਨ। ਬਿਖੈ ਠਗਉਰੀ = ਵਿਸ਼ਿਆਂ ਦੀ ਠੱਗ-ਬੂਟੀ। ਜਿਨਿ ਜਿਨਿ = ਜਿਸ ਜਿਸ ਨੇ।
ਤਾ ਕੀ ਤ੍ਰਿਸਨਾ ਕਬਹੂੰ ਨ ਜਾਈ ॥੨॥
- their thirst shall never depart. ||2||
(ਵਿਕਾਰਾਂ ਦੀ) ਉਸ ਦੀ ਤ੍ਰਿਸ਼ਨਾ ਕਦੇ ਭੀ ਮਿਟਦੀ ਨਹੀਂ ॥੨॥
ਦਾਰਨ ਦੁਖ ਦੁਤਰ ਸੰਸਾਰੁ ॥
The treacherous world-ocean is filled with terrible pain.
(ਹੇ ਭਾਈ!) ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਇਹ ਬੜੇ ਭਿਆਨਕ ਦੁੱਖਾਂ ਨਾਲ ਭਰਪੂਰ ਹੈ। ਦਾਰਨ = ਭਿਆਨਕ। ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ।
ਰਾਮ ਨਾਮ ਬਿਨੁ ਕੈਸੇ ਉਤਰਸਿ ਪਾਰਿ ॥੩॥
Without the Lord's Name, how can anyone cross over? ||3||
ਤੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸ ਤਰ੍ਹਾਂ ਇਸ ਤੋਂ ਪਾਰ ਲੰਘ ਸਕੇਂਗਾ? ॥੩॥ ਉਤਰਸਿ = ਤੂੰ ਪਾਰ ਲੰਘੇਂਗਾ ॥੩॥
ਸਾਧਸੰਗਿ ਮਿਲਿ ਦੁਇ ਕੁਲ ਸਾਧਿ ॥
Joining the Saadh Sangat, the Company of the Holy, you shall be saved here and hereafter.
ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਤੇ ਇਹ ਲੋਕ ਤੇ ਪਰਲੋਕ ਦੋਵੇਂ ਹੀ ਸੰਵਾਰ ਲੈ। ਦੁਇ ਕੁਲ = ਇਹ ਲੋਕ ਤੇ ਪਰਲੋਕ। ਸਾਧਿ = ਸੰਵਾਰ ਲੈ।
ਰਾਮ ਨਾਮ ਨਾਨਕ ਆਰਾਧਿ ॥੪॥੯੭॥੧੬੬॥
O Nanak, worship and adore the Name of the Lord. ||4||97||166||
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ॥੪॥੯੭॥੧੬੬॥ ਆਰਾਧਿ = ਸਿਮਰ ॥੪॥