ਦੋਹਰਾ ॥
ਦੋਹਰਾ:
ਲਗੇ ਪਲੀਤਾ ਸੂਰ ਸਭ ਭ੍ਰਮੇ ਗਗਨ ਕੇ ਮਾਹਿ ॥
ਪਲੀਤੇ ਨੂੰ (ਅੱਗ ਲਗਣ ਨਾਲ) ਸਾਰੇ ਸੂਰਮੇ ਆਕਾਸ਼ ਵਿਚ ਘੁੰਮਣ ਲਗੇ (ਅਰਥਾਤ ਆਕਾਸ਼ ਵਲ ਉਡੇ ਗਏ)
ਉਡਿ ਉਡਿ ਪਰੈ ਸਮੁੰਦ੍ਰ ਮੈ ਬਚ︀ਯੋ ਏਕਊ ਨਾਹਿ ॥੨੧॥
ਅਤੇ ਉਡ ਉਡ ਕੇ ਸਮੁੰਦਰ ਵਿਚ ਜਾ ਡਿਗੇ। (ਉਨ੍ਹਾਂ ਵਿਚੋਂ) ਇਕ ਵੀ ਨਾ ਬਚਿਆ ॥੨੧॥
ਇਹ ਚਰਿਤ੍ਰ ਇਨ ਚੰਚਲਾ ਲੀਨੋ ਦੇਸ ਬਚਾਇ ॥
ਇਸ ਚਰਿਤ੍ਰ ਨਾਲ ਇਸਤਰੀ ਨੇ ਆਪਣਾ ਦੇਸ ਬਚਾ ਲਿਆ
ਜੈਨ ਖਾਨ ਸੂਰਨ ਸਹਿਤ ਇਹ ਬਿਧਿ ਦਯੋ ਉਡਾਇ ॥੨੨॥
ਜੈਨ ਖ਼ਾਨ ਨੂੰ ਸੂਰਮਿਆਂ ਸਮੇਤ ਇਸ ਢੰਗ ਨਾਲ ਉਡਾ ਦਿੱਤਾ ॥੨੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਾਤ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੭॥੩੯੧੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੭॥੩੯੧੮॥ ਚਲਦਾ॥