ਡਖਣੇ ਮਃ ੫ ॥
Dakhanay, Fifth Mehl:
ਡਖਣੇ ਪੰਜਵੀਂ ਪਾਤਿਸ਼ਾਹੀ।
ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ ॥
I have searched everywhere for the King over the heads of kings.
ਉਹ ਮਾਲਕ-ਪ੍ਰਭੂ ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈ, ਮੈਂ ਉਸ ਨੂੰ (ਬਾਹਰ) ਹਰ ਥਾਂ ਭਾਲਦਾ ਫਿਰਦਾ ਸਾਂ; ਲੋੜੀਦੋ = ਮੈਂ ਭਾਲ ਕਰਦਾ ਸਾਂ। ਹਭ ਜਾਇ = ਹਰ ਥਾਂ। ਸਿਰਿ = ਸਿਰ ਉਤੇ। ਮੀਰੰਨ ਸਿਰਿ ਮੀਰਾ = ਸ਼ਾਹਾਂ ਦੇ ਸਿਰ ਉਤੇ ਸ਼ਾਹ।
ਹਠ ਮੰਝਾਹੂ ਸੋ ਧਣੀ ਚਉਦੋ ਮੁਖਿ ਅਲਾਇ ॥੧॥
That Master is within my heart; I chant His Name with my mouth. ||1||
ਪਰ ਹੁਣ ਜਦੋਂ ਮੈਂ ਮੂੰਹ ਨਾਲ ਉਸ ਦੇ ਗੁਣ ਉਚਾਰਦਾ ਹਾਂ, ਉਹ ਮੈਨੂੰ ਮੇਰੇ ਹਿਰਦੇ ਵਿਚ ਹੀ ਦਿੱਸ ਰਿਹਾ ਹੈ ॥੧॥ ਹਠ = ਹਿਰਦਾ। ਮੰਝਾਹੂ = ਵਿਚ, ਅੰਦਰ। ਧਣੀ = ਮਾਲਕ। ਚਉਦੋ = ਮੈਂ ਉਚਾਰਦਾ ਹਾਂ। ਮੁਖਿ = ਮੂੰਹ ਨਾਲ। ਅਲਾਹਿ = ਬੋਲ ਕੇ, ਉਚਾਰ ਕੇ ॥੧॥