ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ ॥
O my mother, the Master has blessed me with the jewel.
ਹੇ ਮਾਂ! ਮਾਲਕ-ਪ੍ਰਭੂ ਨੇ ਆਪ ਹੀ ਮੈਨੂੰ ਆਪਣਾ ਨਾਮ-ਮੋਤੀ ਦਿੱਤਾ। ਮਾਉ = ਹੇ ਮਾਂ! ਮੋਹਿ = ਮੈਨੂੰ। ਮਾਣਿਕੁ = ਮੋਤੀ। ਡਿੰਨਾ = ਦਿੱਤਾ। ਆਪਹਿ = ਆਪ ਹੀ। ਧਣੀ = ਮਾਲਕ।
ਹਿਆਉ ਮਹਿਜਾ ਠੰਢੜਾ ਮੁਖਹੁ ਸਚੁ ਅਲਾਇ ॥੨॥
My heart is cooled and soothed, chanting the True Name with my mouth. ||2||
(ਹੁਣ) ਮੂੰਹੋਂ ਉਸ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਮੇਰਾ ਹਿਰਦਾ ਠੰਢਾ-ਠਾਰ ਹੋ ਗਿਆ ਹੈ ॥੨॥ ਹਿਆਉ = ਹਿਰਦਾ। ਮੁਖਹੁ = ਮੂੰਹੋਂ। ਅਲਾਇ = ਬੋਲ ਕੇ ॥੨॥