ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥
I have become the bed for my Beloved Husband Lord; my eyes have become the sheets.
ਮੈਂ ਆਪਣੇ ਹਿਰਦੇ ਨੂੰ ਪ੍ਰਭੂ-ਪਤੀ (ਦੇ ਬਿਰਾਜਣ) ਵਾਸਤੇ ਸੇਜ ਬਣਾ ਦਿੱਤਾ ਹੈ, ਆਪਣੀਆਂ ਅੱਖਾਂ ਨੂੰ (ਉਸ ਸੇਜ ਦਾ) ਵਿਛਾਉਣਾ ਬਣਾਇਆ ਹੈ। ਮੂ = ਮੈਂ, ਮੇਰਾ ਹਿਰਦਾ। ਥੀਆਊ = ਮੈਂ ਬਣ ਗਿਆ ਹਾਂ। ਪਿਰੀ = ਪ੍ਰਭੂ-ਪਤੀ ਵਾਸਤੇ।
ਜੇ ਡੇਖੈ ਹਿਕ ਵਾਰ ਤਾ ਸੁਖ ਕੀਮਾ ਹੂ ਬਾਹਰੇ ॥੩॥
If You look at me, even for an instant, then I obtain peace beyond all price. ||3||
ਜਦੋਂ ਉਹ ਇਕ ਵਾਰੀ ਭੀ (ਮੇਰੇ ਵਲ) ਤੱਕਦਾ ਹੈ, ਮੈਨੂੰ ਅਜੇਹੇ ਸੁਖ ਅਨੁਭਵ ਹੁੰਦੇ ਹਨ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ (ਜੇਹੜੇ ਕਿਸੇ ਭੀ ਕੀਮਤ ਤੋਂ ਮਿਲ ਨਹੀਂ ਸਕਦੇ) ॥੩॥ ਡੇਖੈ = ਵੇਖੇ। ਕੀਮਾਹੂ = ਕੀਮਤ ਤੋਂ। ਕੀਮਾਹੂ ਬਾਹਰੇ = ਕੀਮਤ ਤੋਂ ਪਰੇ, ਅਮੋਲਕ, ਜਿਸ ਦਾ ਮੁੱਲ ਨ ਪੈ ਸਕੇ ॥੩॥