ਸੂਹੀ ਲਲਿਤ

Soohee, Lalit:

ਸੂਹੀ ਲਲਿਤ।

ਬੇੜਾ ਬੰਧਿ ਸਕਿਓ ਬੰਧਨ ਕੀ ਵੇਲਾ

You were not able to make yourself a raft when you should have.

(ਜਿਸ ਮਨੁੱਖ ਨੇ ਮਾਇਆ ਨਾਲ ਹੀ ਮਨ ਲਾਈ ਰੱਖਿਆ) ਉਹ (ਬੇੜਾ) ਤਿਆਰ ਕਰਨ ਵਾਲੀ ਉਮਰੇ ਨਾਮ-ਰੂਪ ਬੇੜਾ ਤਿਆਰ ਨਾਹ ਕਰ ਸਕਿਆ, ਬੇੜਾ = ਨਾਮ-ਸਿਮਰਨ ਰੂਪ ਬੇੜਾ, 'ਜਪ ਤਪ ਕਾ' ਬੇੜਾ। ਬੰਧਿ ਨ ਸਕਿਓ = (ਕਸੁੰਭੇ ਨੂੰ ਹੀ ਹੱਥ ਪਾਈ ਰੱਖਣ ਕਰਕੇ ਜੀਵ) ਤਿਆਰ ਨਾਹ ਕਰ ਸਕਿਆ। ਬੰਧਨ ਕੀ ਵੇਲਾ = (ਬੇੜਾ) ਤਿਆਰ ਕਰਨ ਦੀ ਉਮਰੇ।

ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥

When the ocean is churning and over-flowing, then it is very difficult to cross over it. ||1||

ਤੇ, ਜਦੋਂ ਸਰੋਵਰ (ਨਕਾ ਨਕ) ਭਰ ਕੇ (ਬਾਹਰ) ਉਛਲਣ ਲੱਗ ਪੈਂਦਾ ਹੈ ਤਦੋਂ ਇਸ ਵਿਚ ਤਰਨਾ ਔਖਾ ਹੋ ਜਾਂਦਾ ਹੈ (ਭਾਵ; ਜਦੋਂ ਮਨੁੱਖ ਵਿਕਾਰਾਂ ਦੀ ਅੱਤ ਕਰ ਦੇਂਦਾ ਹੈ, ਤਾਂ ਇਹਨਾਂ ਦੇ ਚਸਕੇ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ) ॥੧॥ ਭਰਿ = (ਵਿਕਾਰਾਂ ਨਾਲ ਨਕਾ ਨਕ) ਭਰ ਕੇ। ਦੁਹੇਲਾ = ਔਖਾ ॥੧॥

ਹਥੁ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ

Do not touch the safflower with your hands; its color will fade away, my dear. ||1||Pause||

ਹੇ ਮਿੱਤਰ! ਕਸੁੰਭੇ-ਰੂਪ ਮਾਇਆ ਨੂੰ ਹੱਥ ਨਾ ਲਾ, ਇਹ ਕਸੁੰਭਾ ਸੜ ਜਾਇਗਾ, ਭਾਵ, ਇਹ ਮਾਇਆ ਦਾ ਸਾਥ ਛੇਤੀ ਨਸ਼ਟ ਹੋਣ ਵਾਲਾ ਹੈ ॥੧॥ ਰਹਾਉ ॥ ਢੋਲਾ = ਹੇ ਮਿੱਤਰ! ਜਲਿ ਜਾਸੀ = (ਕਸੁੰਭਾ) ਸੜ ਜਾਇਗਾ, ਕਸੁੰਭੇ ਦਾ ਰੰਗ ਬਹੁਤਾ ਚਿਰ ਰਹਿਣ ਵਾਲਾ ਨਹੀਂ, ਮਾਇਆ ਦੀ ਮੌਜ ਥੋੜੇ ਦਿਨ ਹੀ ਰਹਿੰਦੀ ਹੈ। ਹਥੁ ਨ ਲਾਇ ਕਸੁੰਭੜੈ = ਭੈੜੇ ਕਸੁੰਭੇ ਨੂੰ ਹੱਥ ਨ ਲਾ, ਚੰਦ੍ਰੀ ਮਾਇਆ ਨਾਲ ਨਾਹ ਜੋੜੀ ਰੱਖ ॥੧॥ ਰਹਾਉ ॥

ਇਕ ਆਪੀਨੑੈ ਪਤਲੀ ਸਹ ਕੇਰੇ ਬੋਲਾ

First, the bride herself is weak, and then, her Husband Lord's Order is hard to bear.

ਜੋ ਜੀਵ-ਇਸਤ੍ਰੀਆਂ (ਮਾਇਆ ਨਾਲੋਂ ਮੋਹ ਪਾਣ ਕਰਕੇ) ਆਪਣੇ ਆਪ ਵਿਚ ਕਮਜ਼ੋਰ ਆਤਮਕ ਜੀਵਨ ਵਾਲੀਆਂ ਹੋ ਜਾਂਦੀਆਂ ਹਨ, ਉਹਨਾਂ ਨੂੰ (ਪ੍ਰਭੂ-) ਪਤੀ ਦੇ ਦਰ ਤੋਂ ਅਨਾਦਰੀ ਦੇ ਬੋਲ ਨਸੀਬ ਹੁੰਦੇ ਹਨ। ਇਕ = ਕਈ (ਜੀਵ-) ਇਸਤ੍ਰੀਆਂ। ਆਪੀਨ੍ਹ੍ਹੈ = ਆਪਣੇ ਆਪ ਵਿਚ। ਪਤਲੀ = ਕਮਜ਼ੋਰ ਆਤਮਕ ਜੀਵਨ ਵਾਲੀਆਂ। ਰੇ ਬੋਲਾ = ਨਿਰਾਦਰੀ ਦੇ ਬਚਨ।

ਦੁਧਾ ਥਣੀ ਆਵਈ ਫਿਰਿ ਹੋਇ ਮੇਲਾ ॥੨॥

Milk does not return to the breast; it will not be collected again. ||2||

ਉਹਨਾਂ ਉੱਤੇ ਪਤੀ-ਮਿਲਾਪ ਦੀ ਅਵਸਥਾ ਨਹੀਂ ਆਉਂਦੀ ਤੇ ਮਨੁੱਖਾ ਜਨਮ ਦਾ ਸਮਾ ਖੁੰਝਣ ਤੇ (ਜਦੋਂ ਨਾਮ-ਸਿਮਰਨ ਦਾ ਬੇੜਾ ਤਿਆਰ ਹੋ ਸਕਦਾ ਸੀ) ਪ੍ਰਭੂ ਨਾਲ ਮੇਲ ਨਹੀਂ ਹੋ ਸਕਦਾ ॥੨॥ ਦੁਧਾਥਣੀ = ਉਹ ਅਵਸਥਾ ਜਦੋਂ ਇਸਤ੍ਰੀ ਦੇ ਥਣਾਂ ਵਿਚ ਦੁੱਧ ਆਉਂਦਾ ਹੈ, ਪਤੀ-ਮਿਲਾਪ। ਫਿਰਿ = ਕਿ ਇਹ ਵੇਲਾ ਖੁੰਝਣ ਤੇ ॥੨॥

ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ

Says Fareed, O my companions, when our Husband Lord calls,

ਫ਼ਰੀਦ ਆਖਦਾ ਹੈ-ਹੇ ਸਹੇਲੀਓ! ਜਦੋਂ ਪਤੀ ਪ੍ਰਭੂ ਦਾ ਸੱਦਾ (ਇਸ ਜਗਤ ਵਿਚੋਂ ਤੁਰਨ ਲਈ) ਆਵੇਗਾ, ਸਹੁ = ਖਸਮ ਪ੍ਰਭੂ। ਅਲਾਏਸੀ = ਬੁਲਾਇਗਾ, ਸੱਦੇਗਾ, ਸੱਦਾ ਭੇਜੇਗਾ।

ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥੩॥੨॥

the soul departs, sad at heart, and this body returns to dust. ||3||2||

ਤਾਂ (ਮਾਇਆ ਵਿਚ ਹੀ ਗ੍ਰਸੀ ਰਹਿਣ ਵਾਲੀ ਜੀਵ-ਇਸਤ੍ਰੀ ਦਾ) ਆਤਮਾ-ਹੰਸ ਜੱਕੋ-ਤੱਕੇ ਕਰਦਾ ਹੋਇਆ (ਇਥੋਂ) ਤੁਰੇਗਾ (ਭਾਵ, ਮਾਇਆ ਤੋਂ ਵਿਛੁੜਨ ਨੂੰ ਚਿੱਤ ਨਹੀਂ ਕਰੇਗਾ), ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਇਗਾ ॥੩॥੨॥ ਹੰਸੁ = ਜੀਵ-ਆਤਮਾ। ਡੁੰਮਣਾ = (ਡੁ-ਮਣਾ) ਦੁਚਿੱਤਾ (ਹੋ ਕੇ), ਜੱਕੋ-ਤੱਕੇ ਕਰਦਾ। ਅਹਿ ਤਨੁ = ਇਹ ਸਰੀਰ। ਥੀਸੀ = ਹੋ ਜਾਇਗਾ।੩। ❀ ਨੋਟ: ਗੁਰੂ ਨਾਨਕ ਸਾਹਿਬ ਦੇ ਆਪਣੇ ਸ਼ਬਦ ਨੂੰ ਛੱਡ ਕੇ ਵਲਾਇਤ ਵਾਲੀ ਸਾਖੀ ਦਾ ਆਸਰਾ ਲੈਂਦੇ ਫਿਰਨਾ, ਫਿਰ ਉਸ ਦੇ ਭੀ ਗ਼ਲਤ ਪਾਠ ਦਾ ਆਸਰਾ ਲੈਣਾ, ਸਿਆਣਪ ਦੀ ਗੱਲ ਨਹੀਂ ਹੈ, ਲਫ਼ਜ਼ "ਇਕ" ਬਹੁ-ਵਚਨ ਹੀ ਹੈ, ਪਰ ਹੈ ਇਹ 'ਇਸਤ੍ਰੀ-ਲਿੰਗ'; ਪੁਲਿੰਗ ਵਿਚ ਆਮ ਤੌਰ ਤੇ ਬਹੁ-ਵਚਨ ਲਫ਼ਜ਼ 'ਇਕ' ਤੋਂ "ਇਕਿ" ਹੁੰਦਾ ਹੈ। ਲਫ਼ਜ਼ 'ਦੁਧਾਥਣੀ' ਦੇ ਦੋ ਹਿੱਸੇ 'ਦੁਧਾ' ਅਤੇ 'ਥਣੀ' ਕਰ ਦੇਣੇ ਭੀ ਗ਼ਲਤ ਹੈ। ਇਹ ਲਫ਼ਜ਼ ਇਕੋ ਹੀ ਤੇ 'ਸਮਾਸੀ' ਲਫ਼ਜ਼ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ਼ ਦੋ ਵਾਰੀ ਆਇਆ ਹੈ, ਦੂਜੀ ਵਾਰੀ ਗੁਰੂ ਨਾਨਕ ਸਾਹਿਬ ਨੇ ਵਰਤਿਆ ਹੈ ॥੩॥੨॥