ਸਲੋਕੁ ॥
Salok:
ਸਲੋਕ
ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ ॥
The world is in the grip of the three qualities; only a few attain the fourth state of absorption.
ਹੇ ਨਾਨਕ! ਜਗਤ (ਦੇ ਜੀਵਾਂ) ਉਤੇ (ਮਾਇਆ ਦੇ) ਤਿੰਨ ਗੁਣ ਆਪਣਾ ਜ਼ੋਰ ਪਾਈ ਰੱਖਦੇ ਹਨ। ਕੋਈ ਵਿਰਲਾ ਮਨੁੱਖ ਉਹ ਚੌਥੀ ਅਵਸਥਾ ਪ੍ਰਾਪਤ ਕਰਦਾ ਹੈ ਜਿੱਥੇ ਉਹ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਤੀਨਿ = (ਮਾਇਆ ਦੇ) ਤਿੰਨ ਗੁਣ (ਰਜੋ, ਤਮੋ, ਸਤੋ)। ਬਿਆਪਹਿ = ਜ਼ੋਰ ਪਾਈ ਰੱਖਦੇ ਹਨ। ਤੁਰੀਆ = {तृरीय, तुर्य} ਚੌਥੀ। ਵੇਦਾਂਤ ਫ਼ਿਲਾਸਫ਼ੀ ਅਨੁਸਾਰ ਆਤਮਾ ਦੀ ਚੌਥੀ ਅਵਸਥਾ ਜਦੋਂ ਇਹ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ। ਕੋਇ = ਕੋਈ ਵਿਰਲਾ।
ਨਾਨਕ ਸੰਤ ਨਿਰਮਲ ਭਏ ਜਿਨ ਮਨਿ ਵਸਿਆ ਸੋਇ ॥੩॥
O Nanak, the Saints are pure and immaculate; the Lord abides within their minds. ||3||
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ ਪਰਮਾਤਮਾ ਹੀ ਸਦਾ ਵੱਸਦਾ ਹੈ, ਉਹ ਸੰਤ ਜਨ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ॥੩॥ ਮਨਿ = ਮਨ ਵਿਚ। ਸੋਇ = ਉਹ (ਪਰਮਾਤਮਾ) ਹੀ ॥੩॥