ਪਉੜੀ

Pauree:

ਪਉੜੀ

ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਉਤਮ ਕਬ ਨੀਚੁ

The third day of the lunar cycle: Those who are bound by the three qualities gather poison as their fruit; now they are good, and now they are bad.

ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਜੀਵਾਂ ਨੂੰ ਵਿਸ਼ੇ-ਵਿਕਾਰ-ਰੂਪ ਫਲ ਹੀ ਮਿਲਦੇ ਹਨ, ਕਦੇ ਕੋਈ (ਥੋੜੇ ਚਿਰ ਲਈ) ਚੰਗੀ ਅਵਸਥਾ ਮਾਣਦੇ ਹਨ ਕਦੇ ਨੀਵੀਂ ਅਵਸਥਾ ਵਿਚ ਡਿੱਗ ਪੈਂਦੇ ਹਨ। ਤ੍ਰਿਤੀਆ = ਤੀਜੀ ਥਿਤਿ। ਬਿਖੈ ਫਲ = ਵਿਸ਼ੇ ਵਿਕਾਰਾਂ ਦੇ ਫਲ।

ਨਰਕ ਸੁਰਗ ਭ੍ਰਮਤਉ ਘਣੋ ਸਦਾ ਸੰਘਾਰੈ ਮੀਚੁ

They wander endlessly in heaven and hell, until death annihilates them.

ਜੀਵਾਂ ਨੂੰ ਨਰਕ ਸੁਰਗ (ਦੁੱਖ ਸੁਖ ਭੋਗਣੇ ਪੈਂਦੇ ਹਨ) ਬਹੁਤ ਭਟਕਣਾ ਲੱਗੀ ਰਹਿੰਦੀ ਹੈ, ਤੇ ਮੌਤ ਦਾ ਸਹਮ ਸਦਾ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਿਆ ਰਹਿੰਦਾ ਹੈ। ਭ੍ਰਮਤਉ = ਭਟਕਣਾ। ਘਣੋ = ਬਹੁਤ ਜੀਵ। ਸੰਘਾਰੈ = ਮਾਰਦੀ ਹੈ, ਆਤਮਕ ਮੌਤ ਲਿਆਉਂਦੀ ਹੈ। ਮੀਚੁ = ਮੌਤ, ਮੌਤ ਦਾ ਸਹਮ।

ਹਰਖ ਸੋਗ ਸਹਸਾ ਸੰਸਾਰੁ ਹਉ ਹਉ ਕਰਤ ਬਿਹਾਇ

In pleasure and pain and worldly cynicism, they pass their lives acting in ego.

(ਤਿੰਨ ਗੁਣਾਂ ਦੇ ਅਧੀਨ ਜੀਵਾਂ ਦੀ ਉਮਰ) ਅਹੰਕਾਰ ਵਿਚ ਬੀਤਦੀ ਹੈ, ਕਦੇ ਖ਼ੁਸ਼ੀ ਕਦੇ ਗ਼ਮੀ ਕਦੇ ਸਹਮ-ਇਹ ਚੱਕਰ (ਉਹਨਾਂ ਵਾਸਤੇ ਸਦਾ ਬਣਿਆ ਰਹਿੰਦਾ ਹੈ)। ਹਰਖ = ਖ਼ੁਸ਼ੀ। ਸੋਗ = ਗ਼ਮੀ। ਸਹਸਾ = ਸਹਮ। ਹਉ ਹਉ ਕਰਤ = 'ਮੈਂ ਮੈਂ' ਕਰਦਿਆਂ, ਅਹੰਕਾਰ ਵਿਚ।

ਜਿਨਿ ਕੀਏ ਤਿਸਹਿ ਜਾਣਨੀ ਚਿਤਵਹਿ ਅਨਿਕ ਉਪਾਇ

They do not know the One who created them; they think up all sorts of schemes and plans.

ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦੇ ਤੇ (ਤੀਰਥ-ਇਸ਼ਨਾਨ ਆਦਿਕ) ਹੋਰ ਹੋਰ ਧਾਰਮਿਕ ਜਤਨ ਉਹ ਸਦਾ ਸੋਚਦੇ ਰਹਿੰਦੇ ਹਨ। ਜਿਨਿ = ਜਿਸ (ਪਰਮਾਤਮਾ) ਨੇ। ਤਿਸਹਿ = ਉਸ ਪ੍ਰਭੂ ਨੂੰ। ਜਾਣਨੀ = ਜਾਣਨਿ, ਜਾਣਦੇ, ਡੂੰਘੀ ਸਾਂਝ ਪਾਂਦੇ। ਉਪਾਇ = ਢੰਗ।

ਆਧਿ ਬਿਆਧਿ ਉਪਾਧਿ ਰਸ ਕਬਹੁ ਤੂਟੈ ਤਾਪ

Their minds and bodies are distracted by pleasure and pain, and their fever never departs.

ਦੁਨਿਆ ਦੇ ਰਸਾਂ (ਚਸਕਿਆਂ) ਦੇ ਕਾਰਨ ਜੀਵ ਨੂੰ ਮਨ ਦੇ ਰੋਗ ਸਰੀਰ ਦੇ ਰੋਗ ਤੇ ਹੋਰ ਝਗੜੇ-ਝੰਬੇਲੇ ਚੰਬੜੇ ਹੀ ਰਹਿੰਦੇ ਹਨ, ਕਦੇ ਇਸ ਦੇ ਮਨ ਦਾ ਦੁੱਖ-ਕਲੇਸ਼ ਮਿਟਦਾ ਨਹੀਂ ਹੈ। ਆਧਿ = ਮਨਿ ਦੇ ਰੋਗ {ਬਿਆਧਿ = ਸਰੀਰ ਦੇ ਰੋਗ}। ਉਪਾਧਿ = ਝਗੜੇ ਠੱਗੀ ਫ਼ਰੇਬ ਆਦਿਕ। ਰਸ = ਚਸਕੇ।

ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ

They do not realize the glorious radiance of the Supreme Lord God, the Perfect Lord and Master.

(ਰਸਾਂ ਵਿਚ ਫਸਿਆ ਮਨੁੱਖ) ਪੂਰਨ ਪਾਰ੍ਰਬਹਮ ਮਾਲਕ-ਪ੍ਰਭੂ ਦੇ ਪਰਤਾਪ ਨੂੰ ਨਹੀਂ ਸਮਝਦਾ। ਧਨੀ = ਮਾਲਕ।

ਮੋਹ ਭਰਮ ਬੂਡਤ ਘਣੋ ਮਹਾ ਨਰਕ ਮਹਿ ਵਾਸ

So many are being drowned in emotional attachment and doubt; they dwell in the most horrible hell.

ਬੇਅੰਤ ਲੁਕਾਈ ਮਾਇਆ ਦੇ ਮੋਹ ਤੇ ਭਟਕਣਾ ਵਿਚ ਗੋਤੇ ਖਾ ਰਹੀ ਹੈ, ਭਾਰੇ ਨਰਕਾਂ (ਦੁੱਖਾਂ) ਵਿਚ ਦਿਨ ਕੱਟ ਰਹੀ ਹੈ। ਭਰਮ = ਭਟਕਣਾ।

ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਤੇਰੀ ਆਸ ॥੩॥

Please bless me with Your Mercy, God, and save me! Nanak places his hopes in You. ||3||

(ਇਸ ਤੋਂ ਬਚਣ ਲਈ) ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਕਿਰਪਾ ਕਰ ਕੇ ਮੇਰੀ ਰੱਖਿਆ ਕਰ, ਮੈਨੂੰ ਤੇਰੀ (ਸਹਾਇਤਾ ਦੀ) ਹੀ ਆਸ ਹੈ ॥੩॥ ਪ੍ਰਭ = ਹੇ ਪ੍ਰਭੂ! ॥੩॥