ਸਲੋਕੁ

Salok:

ਸਲੋਕੁ

ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ

One who renounces egotistical pride is intelligent, wise and refined.

(ਨਾਮ ਦੀ ਬਰਕਤਿ ਨਾਲ) ਜਿਸ ਮਨੁੱਖ ਨੇ (ਆਪਣੇ ਮਨ ਵਿਚੋਂ) ਅਹੰਕਾਰ ਦੂਰ ਕਰ ਲਿਆ ਹੈ, ਉਹੀ ਹੈ ਅਕਲਮੰਦ ਸਿਆਣਾ ਤੇ ਸੁਚੱਜਾ। ਚਤੁਰ = ਅਕਲਮੰਦ। ਸੁਘੜੁ = ਸੁਚੱਜਾ। ਸੋਇ = ਉਹ (ਮਨੁੱਖ) ਹੀ।

ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿ ਨਾਮੁ ॥੪॥

The four cardinal blessings, and the eight spiritual powers of the Siddhas are obtained, O Nanak, by meditating, vibrating on the Lord's Name. ||4||

ਹੇ ਨਾਨਕ! ਪਰਮਾਤਮਾ ਦਾ ਨਾਮ (ਸਦਾ) ਜਪਦਾ ਰਹੁ (ਇਸੇ ਵਿਚ ਹਨ ਦੁਨੀਆ ਦੇ) ਚਾਰੇ ਪਦਾਰਥ ਤੇ (ਜੋਗੀਆਂ ਵਾਲੀਆਂ) ਅੱਠੇ ਕਰਾਮਾਤੀ ਤਾਕਤਾਂ ॥੪॥ ਚਾਰਿ ਪਦਾਰਥ = (ਧਰਮ, ਅਰਥ, ਕਾਮ, ਮੋਖ)। ਅਸਟ = ਅੱਠ। ਸਿਧਿ = ਸਿੱਧੀਆਂ, ਕਰਾਮਾਤੀ ਤਾਕਤਾਂ। ਭਜੁ = ਸਿਮਰੁ, ਜਪ ॥੪॥