ਪਉੜੀ ॥
Pauree:
ਪਉੜੀ।
ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ ॥
He Himself created the world, with His perfect workmanship.
ਮੁਕੰਮਲ ਬਣਤਰ ਬਣਾ ਕੇ ਪ੍ਰਭੂ ਨੇ ਆਪ ਹੀ ਜਗਤ ਪੈਦਾ ਕੀਤਾ ਹੈ। ਉਪਾਇਓਨੁ = ਉਪਾਇਆ ਉਸ (ਪ੍ਰਭੂ) ਨੇ। ਪੂਰਾ = ਮੁਕੰਮਲ, ਜਿਸ ਵਿਚ ਕੋਈ ਊਣਤਾ ਨਾਹ ਹੋਵੇ। ਥਾਟੁ = ਬਨਾਵਟ, ਬਣਤਰ।
ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ ॥
He Himself is the true banker, He Himself is the merchant, and He Himself is the store.
ਵਾਹਿਗੁਰੂ ਆਪ ਹੀ ਸ਼ਾਹੂਕਾਰ ਹੈ, ਆਪ ਹੀ ਵਾਪਾਰੀ ਅਤੇ ਆਪ ਹੀ ਹੱਟੀ। ਵਣਜਾਰਾ = ਵਾਪਾਰੀ। ਹਾਟੁ = ਹੱਟ (ਜਿਥੇ ਸੌਦਾ ਹੋ ਰਿਹਾ ਹੈ)।
ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ ॥
He Himself is the ocean, He Himself is the boat, and He Himself is the boatman.
ਪ੍ਰਭੂ ਆਪ ਹੀ ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਤੇ ਆਪ ਹੀ ਮੱਲਾਹ ਹੈ। ਬੋਹਿਥਾ = ਜਹਾਜ਼। ਖੇਵਾਟੁ = ਮਲਾਹ।
ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ ॥
He Himself is the Guru, He Himself is the disciple, and He Himself shows the destination.
ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਤੇ ਆਪ ਹੀ (ਪਾਰਲਾ) ਪੱਤਣ ਵਿਖਾਂਦਾ ਹੈ। ਘਾਟੁ = ਪੱਤਣ।
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ
O servant Nanak, meditate on the Naam, the Name of the Lord, and all your sins shall be eradicated. ||22||1||Sudh||
ਹੇ ਦਾਸ ਨਾਨਕ! ਤੂੰ ਉਸ ਪ੍ਰਭੂ ਦਾ ਨਾਮ ਸਿਮਰ ਤੇ ਆਪਣੇ ਸਾਰੇ ਪਾਪ ਦੂਰ ਕਰ ਲੈ ॥੨੨॥੧॥ ਕਿਲਵਿਖ = ਪਾਪ ॥੨੨॥੧॥