ਰਾਗੁ ਗੂਜਰੀ ਵਾਰ ਮਹਲਾ ੫ ॥

Raag Goojaree, Vaar, Fifth Mehl:

ਰਾਗ ਗੂਜਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ'।

ੴ ਸਤਿਗੁਰ ਪ੍ਰਸਾਦਿ ॥

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ ਮਃ ੫ ॥

Salok, Fifth Mehl:

ਗੁਰੂ ਅਰਜਨਦੇਵ ਜੀ ਦਾ ਸਲੋਕ।

ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥

Deep within yourself, worship the Guru in adoration, and with your tongue, chant the Guru's Name.

ਮਨ ਵਿਚ ਗੁਰੂ ਨੂੰ ਯਾਦ ਕਰਨਾ, ਜੀਭ ਨਾਲ ਗੁਰੂ ਦਾ ਨਾਮ ਜਪਣਾ, ਅੰਤਰਿ = ਮਨ ਵਿਚ। ਆਰਾਧਣਾ = ਯਾਦ ਕਰਨਾ। ਗੁਰ ਨਾਉ = ਗੁਰੂ ਦਾ ਨਾਮ।

ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥

Let your eyes behold the True Guru, and let your ears hear the Guru's Name.

ਅੱਖਾਂ ਨਾਲ ਗੁਰੂ ਨੂੰ ਵੇਖਣਾ, ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ; ਸ੍ਰਵਣੀ = ਕੰਨਾਂ ਨਾਲ।

ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥

Attuned to the True Guru, you shall receive a place of honor in the Court of the Lord.

ਜੇ ਇਸ ਤਰ੍ਹਾਂ ਆਪਣੇ ਗੁਰੂ (ਦੇ ਪਿਆਰ) ਵਿਚ ਰੰਗੇ ਜਾਈਏ ਤਾਂ (ਪ੍ਰਭੂ ਦੀ) ਹਜ਼ੂਰੀ ਵਿਚ ਥਾਂ ਮਿਲਦਾ ਹੈ। ਸੇਤੀ = ਨਾਲ। ਰਤਿਆ = ਰੰਗੀਜ ਕੇ, ਪਿਆਰ ਕੀਤਿਆਂ।

ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥

Says Nanak, this treasure is bestowed on those who are blessed with His Mercy.

ਹੇ ਨਾਨਕ! ਇਹ ਦਾਤ ਉਸ ਮਨੁੱਖ ਨੂੰ ਪ੍ਰਭੂ ਦੇਂਦਾ ਹੈ ਜਿਸ ਉਤੇ ਮੇਹਰ ਕਰਦਾ ਹੈ, ਵਥੁ = ਚੀਜ਼।

ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥

In the midst of the world, they are known as the most pious - they are rare indeed. ||1||

ਅਜੇਹੇ ਬੰਦੇ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ, (ਪਰ ਅਜੇਹੇ ਹੁੰਦੇ) ਕੋਈ ਵਿਰਲੇ ਵਿਰਲੇ ਹਨ ॥੧॥ ਕਾਢੀਅਹਿ = ਅਖਵਾਂਦੇ ਹਨ ॥੧॥