ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਰਖੇ ਰਖਣਹਾਰਿ ਆਪਿ ਉਬਾਰਿਅਨੁ ॥
O Savior Lord, save us and take us across.
ਰੱਖਿਆ ਕਰਨ ਵਾਲੇ ਪਰਮਾਤਮਾ ਨੇ ਆਪ (ਵਿਕਾਰਾਂ ਤੋਂ) ਬਚਾ ਲਿਆ ਹੈ, ਰਖਣਹਾਰਿ = ਰੱਖਣਹਾਰ ਨੇ, ਰੱਖਿਆ ਕਰਨ ਵਾਲੇ (ਪ੍ਰਭੂ) ਨੇ। ਉਬਾਰਿਅਨੁ = ਬਚਾ ਲਏ ਉਸ (ਪ੍ਰਭੂ) ਨੇ।
ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥
Falling at the feet of the Guru, our works are embellished with perfection.
ਤੇ ਗੁਰੂ ਦੀ ਪੈਰੀਂ ਪਾ ਕੇ ਸਾਰੇ ਕੰਮ ਉਸ ਨੇ ਸਵਾਰ ਦਿੱਤੇ ਹਨ, ਸਵਾਰਿਅਨੁ = ਸਵਾਰ ਦਿੱਤੇ ਉਸ ਨੇ। ਮਨਹੁ = ਮਨ ਤੋਂ।
ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥
You have become kind, merciful and compassionate; we do not forget You from our minds.
ਜਿਨ੍ਹਾਂ ਉਤੇ ਪ੍ਰਭੂ ਆਪ ਦਿਆਲ ਹੋਇਆ ਹੈ, ਉਹਨਾਂ ਨੂੰ ਉਸ ਨੇ (ਆਪਣੇ) ਮਨੋਂ ਵਿਸਾਰਿਆ ਨਹੀਂ, ਵਿਸਾਰਿਅਨੁ = ਵਿਸਾਰ ਦਿੱਤੇ ਉਸ ਨੇ।
ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥
In the Saadh Sangat, the Company of the Holy, we are carried across the terrifying world-ocean.
ਤੇ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਵਿਚ (ਰੱਖ ਕੇ) ਸੰਸਾਰ-ਸਮੁੰਦਰ ਤਰਾ ਦਿੱਤਾ। ਭਵਜਲੁ = ਸੰਸਾਰ-ਸਮੁੰਦਰ। ਤਾਰਿਅਨੁ = ਤਾਰੇ ਉਸ ਨੇ।
ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥
In an instant, You have destroyed the faithless cynics and slanderous enemies.
ਜੋ ਉਸ ਦੇ ਚਰਨਾਂ ਤੋਂ ਟੁੱਟੇ ਹੋਏ ਹਨ, ਜੋ ਨਿੰਦਾ ਕਰਦੇ ਰਹਿੰਦੇ ਹਨ, ਜੋ ਗੰਦੇ ਆਚਰਨ ਵਾਲੇ ਹਨ, ਉਹਨਾਂ ਨੂੰ ਇਕ ਪਲ ਵਿਚ ਉਸ ਨੇ ਮਾਰ ਮੁਕਾਇਆ ਹੈ। ਸਾਕਤੁ = ਟੁਟੇ ਹੋਏ, ਵਿਛੁੜੇ ਹੋਏ। ਬਿਦਾਰਿਅਨੁ = ਨਾਸ ਕਰ ਦਿੱਤੇ ਉਸ ਨੇ[
ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥
That Lord and Master is my Anchor and Support; O Nanak, hold firm in your mind.
ਨਾਨਕ ਦੇ ਮਨ ਵਿਚ ਭੀ ਉਸ ਮਾਲਕ ਦਾ ਆਸਰਾ ਹੈ,
ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥
Remembering Him in meditation, happiness comes, and all sorrows and pains simply vanish. ||2||
ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥