ਊਚ ਭਵਨ ਕਨਕਾਮਨੀ ਸਿਖਰਿ ਧਜਾ ਫਹਰਾਇ

The banners wave above the lofty mansions, filled with gold and beautiful women.

ਉੱਚੇ ਮਹਲ-ਮਾੜੀਆਂ ਹੋਣ, ਬੜਾ ਧਨ-ਪਦਾਰਥ ਹੋਵੇ, ਸੁੰਦਰ ਇਸਤ੍ਰੀ ਹੋਵੇ, ਮਹਲ ਦੀ ਚੋਟੀ ਉਤੇ ਝੰਡਾ ਝੂਲਦਾ ਹੋਵੇ, ਭਵਨ = ਮਹਲ। ਕਨਕਾਮਨੀ = ਕਨਕ ਕਾਮਨੀ (ਨੋਟ: 'ਕਨਕ' ਦਾ ਅਖ਼ੀਰਲਾ ਤੇ 'ਕਾਮਨੀ' ਦਾ ਪਹਿਲਾ ਅੱਖਰ 'ਕ' ਇਕੱਠੇ ਮਿਲਾ ਦਿੱਤੇ ਗਏ ਹਨ)। ਕਨਕ = ਸੋਨਾ, ਧਨ-ਦੌਲਤ। ਕਾਮਨੀ = ਸੁੰਦਰ ਇਸਤ੍ਰੀ। ਸਿਖਰਿ = (ਮਹਲ ਦੀ) ਚੋਟੀ ਉਤੇ। ਧਜਾ = ਝੰਡਾ। ਫਹਰਾਇ = ਝੂਲਦਾ ਹੋਵੇ।

ਤਾ ਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ ॥੧੫੦॥

But better than these is dry bread, if one sings the Glorious Praises of the Lord in the Society of the Saints. ||150||

(ਪਰ ਜੇ ਪ੍ਰਭੂ ਦੇ ਨਾਮ ਤੋਂ ਸੁੰਞ ਹੋਵੇ)-ਇਸ ਸਾਰੇ ਰਾਜ-ਭਾਗ ਨਾਲੋਂ ਮੰਗ ਕੇ ਲਿਆਂਦੀ ਭਿੱਛਿਆ ਚੰਗੀ ਹੈ ਜੇ ਮਨੁੱਖ ਸੰਤਾਂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੋਵੇ ॥੧੫੦॥ ਮਧੂਕਰੀ = ਦਰ ਦਰ ਤੋਂ ਮੰਗਤਿਆਂ ਵਾਂਗ ਮੰਗੀ ਹੋਈ ਭਿੱਛਿਆ ॥੧੫੦॥