ਕਬੀਰ ਪਾਟਨ ਤੇ ਊਜਰੁ ਭਲਾ ਰਾਮ ਭਗਤ ਜਿਹ ਠਾਇ

Kabeer, the wilderness is better than a city, if the Lord's devotees live there.

ਹੇ ਕਬੀਰ! ਸ਼ਹਿਰ ਨਾਲੋਂ ਉਹ ਉੱਜੜਿਆ ਹੋਇਆ ਥਾਂ ਚੰਗਾ ਹੈ ਜਿਥੇ ਪ੍ਰਭੂ ਦੇ ਭਗਤ (ਪ੍ਰਭੂ ਦੇ ਗੁਣ ਗਾਂਦੇ) ਹੋਣ। ਪਾਟਨ = ਸ਼ਹਰ। ਊਜਰੁ = ਉੱਜੜਿਆ ਹੋਇਆ ਥਾਂ। ਇਹ ਠਾਇ = ਜਿਸ ਥਾਂ ਤੇ।

ਰਾਮ ਸਨੇਹੀ ਬਾਹਰਾ ਜਮ ਪੁਰੁ ਮੇਰੇ ਭਾਂਇ ॥੧੫੧॥

Without my Beloved Lord, it is like the City of Death for me. ||151||

ਜੇਹੜਾ ਥਾਂ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਬੰਦਿਆਂ ਤੋਂ ਸੁੰਞਾ ਹੋਵੇ, ਮੈਨੂੰ ਤਾਂ ਉਹ ਨਰਕ ਜਾਪਦਾ ਹੈ ॥੧੫੧॥ ਸਨੇਹੀ = ਪਿਆਰ ਕਰਨ ਵਾਲਾ। ਰਾਮ ਸਨੇਹੀ ਬਾਹਰਾ = ਪਰਮਾਤਮਾ ਨਾਲ ਪਿਆਰ ਕਰਨ ਵਾਲਿਆਂ ਤੋਂ ਸੁੰਞਾ ਥਾਂ। ਜਮ ਪੁਰੁ = ਜਮ ਦਾ ਸ਼ਹਿਰ, ਨਰਕ। ਮੇਰੇ ਭਾਂਇ = ਮੇਰੇ ਭਾ ਦਾ, ਮੇਰੇ ਭਾਣੇ ॥੧੫੧॥