ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ ॥
Kabeer, between the Ganges and Jamunaa Rivers, on the shore of Celestial Silence,
ਹੇ ਕਬੀਰ! (ਜਿਉਂ ਜਿਉਂ ਮੈਂ 'ਜਪਿਆ ਪਰਵਿਦਗਾਰ', ਰੋੜੇ ਆਦਿਕ ਵਾਂਗ ਮੈਂ ਅਭਿਮਾਨ ਤਜਿਆ ਤੇ 'ਜੈਸਾ ਹਰਿ ਹੀ ਹੋਇ' ਵਾਲੀ ਮੇਰੀ ਅਵਸਥਾ ਬਣੀ, ਤਾਂ) ਮੈਂ ਕਬੀਰ ਦੇ ਮਨ ਨੇ ਉਸ ਪੱਤਣ ਤੇ ਟਿਕਾਣਾ ਕੀਤਾ ਜਿਥੇ ਸਹਜ ਅਵਸਥਾ ਮਾਇਕ ਪਦਾਰਥਾਂ ਦੇ ਫੁਰਨਿਆਂ ਵਲੋਂ ਸੁੰਞ ਹੈ, ਜਿਥੇ, ਮਾਨੋ, ਗੰਗਾ ਜਮੁਨਾ ਦੇ ਪਾਣੀਆਂ ਦਾ ਮਿਲਾਪ ਹੈ (ਵੱਖ ਵੱਖ ਨਦੀਆਂ ਦੇ ਪਾਣੀ ਦਾ ਵੇਗ ਘਟ ਕੇ ਹੁਣ ਗੰਭੀਰਤਾ ਤੇ ਸ਼ਾਂਤੀ ਹੈ)। ਗੰਗ ਜਮੁਨ ਕੇ ਅੰਤਰੇ = ਗੰਗਾ ਜਮੁਨਾ (ਅਤੇ ਸਰਸ੍ਵਤੀ) ਦੇ ਮੇਲ ਵਿਚ। ਸਹਜ = ਅਡੋਲ ਅਵਸਥਾ, ਮਨ ਦੀ ਉਹ ਹਾਲਤ ਜਦੋਂ ਇਹ ਮਾਇਆ ਵਿਚ ਡੋਲਦਾ ਨਹੀਂ, ਜਦੋਂ 'ਊਚ ਭਵਨ ਕਨਕਾਮਨੀ' ਅਤੇ 'ਸਿਖਰ ਧਜਾ' ਇਸ ਨੂੰ ਮੋਹ ਨਹੀਂ ਸਕਦੇ। ਸੁੰਨ = ਸੁੰਞ, ਉਹ ਅਵਸਥਾ ਜਿਥੇ ਮਾਇਕ ਪਦਾਰਥਾਂ ਦੇ ਫੁਰਨੇ ਨਹੀਂ ਉਠਦੇ।
ਤਹਾ ਕਬੀਰੈ ਮਟੁ ਕੀਆ ਖੋਜਤ ਮੁਨਿ ਜਨ ਬਾਟ ॥੧੫੨॥
there, Kabeer has made his home. The silent sages and the humble servants of the Lord search for the way to get there. ||152||
ਮੈਂ ਕਬੀਰ ਦਾ ਮਨ ਉਸ ਅਵਸਥਾ ਵਿਚ ਟਿਕ ਗਿਆ, ਜਿਥੇ ਅੱਪੜਨ ਦਾ ਰਸਤਾ ਸਾਰੇ ਰਿਸ਼ੀ ਲੋਕ ਭਾਲਦੇ ਰਹਿੰਦੇ ਹਨ ॥੧੫੨॥ ਤਹਾ = ਉਸ ਅਡੋਲਤਾ ਵਿਚ। ਘਾਟ = ਪੱਤਣ, ਟਿਕਾਣਾ। ਮਟੁ = ਨਿਵਾਸ। ਕਬੀਰੈ = ਕਬੀਰ ਨੇ, ਕਬੀਰ ਦੇ ਮਨ ਨੇ। ਬਾਟ = ਵਾਟ, ਰਸਤਾ ॥੧੫੨॥