ਮਾਰੂ ਵਾਰ ਮਹਲਾ ੫ ॥
Vaar Of Maaroo, Fifth Mehl,
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਡਖਣੇ ਮਃ ੫ ॥
Dakhanay, Fifth Mehl:
'ਵਾਰ-ਡਖਣੇ'।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥
If You tell me to, O my Friend, I will cut off my head and give it to You.
ਹੇ ਮੇਰੇ ਸੱਜਣ! ਤੂੰ ਆਖ (ਭਾਵ, ਜੇ ਤੂੰ ਆਖੇਂ ਤਾਂ) ਮੈਂ ਆਪਣਾ ਸਿਰ ਭੀ ਲਾਹ ਕੇ ਭੇਟ ਕਰ ਦਿਆਂ, ਚਉ = ਕਹੁ, ਦੱਸ। ਸਜਣ ਮੈਡਿਆ = ਹੇ ਮੇਰੇ ਸੱਜਣ! ਡੇਈ = ਡੇਈਂ, ਮੈਂ ਦਿਆਂ। ਸਿਸੁ = ਸੀਸ, ਸਿਰ।
ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥੧॥
My eyes long for You; when will I see Your Vision? ||1||
ਮੇਰੀਆਂ ਅੱਖਾਂ ਤਰਸ ਰਹੀਆਂ ਹਨ, ਮੈਂ ਕਦੋਂ ਤੇਰਾ ਦਰਸਨ ਕਰਾਂਗੀ ॥੧॥ ਮਹਿੰਜੇ = ਮੇਰੇ। ਪਸੀ = ਪੱਸੀਂ, ਮੈਂ ਵੇਖਾਂ ॥੧॥