ਮਃ

Fifth Mehl:

ਪੰਜਵੀਂ ਪਾਤਿਸ਼ਾਹੀ।

ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ

I am in love with You; I have seen that other love is false.

ਹੇ ਪ੍ਰਭੂ! ਮੇਰਾ ਪਿਆਰ (ਹੁਣ ਸਿਰਫ਼) ਤੇਰੇ ਨਾਲ ਹੈ, ਦੂਜੇ ਪਿਆਰ ਮੈਂ ਝੂਠੇ ਵੇਖ ਲਏ ਹਨ (ਮੈਂ ਵੇਖ ਲਿਆ ਹੈ ਕਿ ਦੂਜੇ ਪਿਆਰ ਝੂਠੇ ਹਨ)। ਨੀਹ = ਪ੍ਰੇਮ। ਤਊ ਨਾਲਿ = ਤੇਰੇ ਨਾਲ। ਬਿਆ = ਦੂਜੇ। ਕੂੜਾਵੇ = ਝੂਠੇ। ਡੇਖੁ = ਮੈਂ ਵੇਖ ਲਏ ਹਨ।

ਕਪੜ ਭੋਗ ਡਰਾਵਣੇ ਜਿਚਰੁ ਪਿਰੀ ਡੇਖੁ ॥੨॥

Even clothes and food are frightening to me, as long as I do not see my Beloved. ||2||

ਜਿਤਨਾ ਚਿਰ ਮੈਨੂੰ ਪਤੀ ਦਾ ਦਰਸ਼ਨ ਨਹੀਂ ਹੁੰਦਾ, ਦੁਨੀਆ ਵਾਲੇ ਖਾਣੇ ਪਹਿਨਣੇ ਮੈਨੂੰ ਡਰਾਉਣ ਲੱਗਦੇ ਹਨ ॥੨॥ ਪਿਰੀ = ਖਸਮ-ਪ੍ਰਭੂ ॥੨॥