ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਉਠੀ ਝਾਲੂ ਕੰਤੜੇ ਹਉ ਪਸੀ ਤਉ ਦੀਦਾਰੁ ॥
I rise early, O my Husband Lord, to behold Your Vision.
ਹੇ ਸੋਹਣੇ ਕੰਤ! ਸਵੇਰੇ ਉੱਠਾਂ ਤੇ (ਪਹਿਲਾਂ) ਤੇਰਾ ਦਰਸਨ ਕਰਾਂ। ਉਠੀ = ਉੱਠੀਂ, ਮੈਂ ਉੱਠਾਂ। ਝਾਲੂ = ਝਲਾਂਗੇ, ਸਵੇਰੇ। ਕੰਤੜੇ = ਹੇ ਸੋਹਣੇ ਕੰਤ! ਹਉ = ਮੈਂ। ਪਸੀ = ਪੱਸੀਂ, ਵੇਖਾਂ।
ਕਾਜਲੁ ਹਾਰੁ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ ॥੩॥
Eye make-up, garlands of flowers, and the flavor of betel leaf, are all nothing but dust, without seeing You. ||3||
ਤੇਰਾ ਦਰਸਨ ਕਰਨ ਤੋਂ ਬਿਨਾ ਕੱਜਲ ਹਾਰ ਪਾਨ ਦਾ ਰਸ-ਇਹ ਸਾਰੇ ਹੀ ਰਸ ਸੁਆਹ ਸਮਾਨ ਹਨ ॥੩॥ ਕਾਜਲੁ = ਕੱਜਲ, ਸੁਰਮਾ। ਤਮੋਲ = ਪਾਨ। ਹਭਿ = ਸਾਰੇ। ਛਾਰੁ = ਸੁਆਹ ॥੩॥