ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥
It is as if the Guru made the Ganges flow in the opposite direction, and the world wonders: what has he done?
ਦੁਨੀਆ ਆਖਦੀ ਹੈ, (ਗੁਰੂ ਨਾਨਕ) ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ। ਇਹ ਉਸ ਨੇ ਕੀਹ ਕੀਤਾ ਹੈ? ਹੋਰਿਂਓ = ਹੋਰ ਪਾਸਿਓਂ, ਹੋਰ ਪਾਸੇ ਵਲੋਂ। ਵਹਾਈਐ = ਵਹਾਈ ਹੈ, ਚਲਾਈ ਹੈ। ਦੁਨਿਆਈ = ਲੁਕਾਈ, ਦੁਨੀਆ ਦੇ ਲੋਕ। ਕਿ = ਕੀਹ? ਕਿਓਨੁ = ਕੀਆ ਉਨਿ, ਕੀਤਾ ਹੈ ਉਸ ਨੇ।
ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥
Nanak, the Lord, the Lord of the World, spoke the words out loud.
ਜਗਤ ਦੇ ਨਾਥ ਗੁਰੂ ਨਾਨਕ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ। ਈਸਰਿ = ਈਸਰ ਨੇ, ਮਾਲਕ ਨੇ, ਗੁਰੂ ਨੇ। ਜਗਨਾਥਿ = ਜੱਗਨਾਥ ਨੇ, ਜਗਤ ਦੇ ਨਾਥ ਨੇ। ਉਚਹਦੀ = ਹੱਦ ਤੋਂ ਉੱਚਾ। ਵੈਣੁ = ਬਚਨ। ਵਿਰਿਕਿਓਨੁ = ਵਿਰਕਿਆ ਹੈ ਉਸ ਨੇ, ਬਿਰਕਿਆ ਹੈ ਉਸ ਨੇ, ਬੋਲਿਆ ਹੈ ਉਸ ਨੇ।
ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥
Making the mountain his churning stick, and the snake-king his churning string, He has churned the Word of the Shabad.
ਉਸ (ਗੁਰੂ ਨਾਨਕ) ਨੇ ਉੱਚੀ ਸੁਰਤ ਨੂੰ ਮਧਾਣੀ ਬਣਾ ਕੇ, (ਮਨ-ਰੂਪ) ਬਾਸਕ ਨਾਗ ਨੂੰ ਨੇਤ੍ਰੇ ਵਿਚ ਪਾ ਕੇ (ਭਾਵ, ਮਨ ਨੂੰ ਕਾਬੂ ਕਰ ਕੇ) 'ਸ਼ਬਦ' ਵਿਚ ਰੇੜਕਾ ਪਾਇਆ (ਭਾਵ, 'ਸ਼ਬਦ' ਨੂੰ ਵਿਚਾਰਿਆ; ਇਸ ਤਰ੍ਹਾਂ) ਪਰਬਤੁ = ਸੁਮੇਰ ਪਰਬਤ (ਭਾਵ, ਉੱਚੀ ਸੁਰਤ। ਪੁਰਾਣਿਕ ਕਥਾ ਅਨੁਸਾਰ ਜਿਵੇਂ ਦੇਵਤਿਆਂ ਨੇ ਖੀਰ ਸਮੁੰਦਰ ਨੂੰ ਰਿੜਕਣ ਵੇਲੇ ਸੁਮੇਰ ਪਰਬਤ ਨੂੰ ਮਧਾਣੀ ਬਣਾਇਆ, ਤਿਵੇਂ ਗੁਰੂ ਨਾਨਕ ਨੇ ਉੱਚੀ ਸੁਰਤ ਨੂੰ ਮਧਾਣੀ ਬਣਾਇਆ)। ਬਾਸਕੁ = ਸੰ: (बासुकि) ਸੱਪਾਂ ਦਾ ਰਾਜਾ। ਨੇਤ੍ਰਿ = ਨੇਤ੍ਰੇ ਵਿਚ। ਕਰਿ ਨੇਤ੍ਰਿ ਬਾਸਕੁ = ਬਾਸਕ ਨਾਗ ਨੂੰ ਨੇਤ੍ਰੇ ਵਿਚ ਕਰ ਕੇ (ਭਾਵ, ਮਨ-ਰੂਪ ਸੱਪ ਨੂੰ ਨੇਤ੍ਰਾ ਬਣਾ ਕੇ, ਮਨ ਨੂੰ ਕਾਬੂ ਕਰ ਕੇ)।
ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ ॥
From it, He extracted the fourteen jewels, and illuminated the world.
ਉਸ (ਗੁਰੂ ਨਾਨਕ) ਨੇ (ਇਸ 'ਸ਼ਬਦ'-ਸਮੁੰਦਰ ਵਿਚੋਂ 'ਰੱਬੀ ਗੁਣ'-ਰੂਪ) ਚੌਦਾਂ ਰਤਨ (ਜਿਵੇਂ ਸਮੁੰਦਰ ਵਿਚੋਂ ਦੇਵਤਿਆਂ ਨੇ ਚੌਦਾਂ ਰਤਨ ਕੱਢੇ ਸਨ) ਕੱਢੇ ਤੇ (ਇਹ ਉੱਦਮ ਕਰ ਕੇ) ਸੰਸਾਰ ਨੂੰ ਸੋਹਣਾ ਬਣਾ ਦਿੱਤਾ। ਨਿਕਾਲਿਅਨੁ = ਨਿਕਾਲੇ ਉਸ (ਗੁਰੂ ਨਾਨਕ) ਨੇ। ਆਵਾਗਉਣੁ = ਸੰਸਾਰ। ਚਿਲਕਿਓਨੁ = ਚਿਲਕਾਇਆ ਉਸ ਨੇ, ਲਿਸ਼ਕਾ ਦਿੱਤਾ ਉਸ ਨੇ, ਸੁਖ-ਰੂਪ ਬਣਾ ਦਿੱਤਾ ਉਸ (ਗੁਰੂ ਨਾਨਕ) ਨੇ।
ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥
He revealed such creative power, and touched such greatness.
ਉਸ (ਗੁਰੂ ਨਾਨਕ) ਨੇ ਐਸੀ ਸਮਰੱਥਾ ਵਿਖਾਈ ਕਿ (ਪਹਿਲਾਂ ਬਾਬਾ ਲਹਣਾ ਜੀ ਦਾ ਮਨ) ਜਿੱਤ ਕੇ ਇਤਨੀ ਉੱਚੀ ਆਤਮਾ ਨੂੰ ਪਰਖਿਆ, ਕੁਦਰਤਿ = ਸਮਰੱਥਾ, ਤਾਕਤ। ਅਹਿ = ਇਹੋ ਜਿਹੀ। ਵੇਖਾਲੀਅਨੁ = ਵਿਖਾਲੀ ਉਸ (ਗੁਰੂ ਨਾਨਕ) ਨੇ। ਜਿਣਿ = ਜਿੱਤ ਕੇ, (ਬਾਬਾ ਲਹਣਾ ਜੀ ਦੇ ਮਨ ਨੂੰ ਜਿੱਤ ਕੇ)। ਐਵਡ = ਇਤਨਾ ਵੱਡਾ। ਪਿਡ = ਸਰੀਰ। ਐਵਡ ਪਿਡ = ਇਤਨੀ ਉੱਚੀ ਆਤਮਾ। ਠਿਣਕਿਓਨੁ = ਠਣਕਾਇਆ ਉਸ ਨੇ, ਟੁਣਕਾਇਆ ਉਸ (ਗੁਰੂ ਨਾਨਕ) ਨੇ, ਜਿਵੇਂ ਨਵਾਂ ਭਾਂਡਾ ਲੈਣ ਲੱਗਿਆਂ ਟੁਣਕਾ ਕੇ ਵੇਖੀਦਾ ਹੈ, ਪਰਖਿਆ ਉਸ ਗੁਰੂ ਨਾਨਕ ਨੇ।
ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥
He raised the royal canopy to wave over the head of Lehna, and raised His glory to the skies.
(ਫਿਰ) ਬਾਬਾ ਲਹਣਾ ਜੀ ਦੇ ਸਿਰ ਉਤੇ (ਗੁਰਿਆਈ ਦਾ) ਛਤਰ ਧਰਿਆ ਤੇ (ਉਹਨਾਂ ਦੀ) ਸੋਭਾ ਅਸਮਾਨ ਤਕ ਅਪੜਾਈ। ਲਹਣੇ ਸਿਰਿ = ਲਹਣੇ ਦੇ ਸਿਰ ਉਤੇ। ਧਰਿਓਨੁ = ਧਰਿਆ ਉਸ ਨੇ। ਅਸਮਾਨਿ = ਅਸਮਾਨ ਤਕ। ਕਿਆੜਾ = ਗਿੱਚੀ। ਛਿਕਿਓਨੁ = ਖਿੱਚਿਆ ਉਸ ਨੇ।
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥
His Light merged into the Light, and He blended Him into Himself.
(ਗੁਰੂ ਨਾਨਕ ਸਾਹਿਬ ਦੀ) ਆਤਮਾ (ਬਾਬਾ ਲਹਣਾ ਜੀ ਦੀ) ਆਤਮਾ ਵਿਚ ਇਉਂ ਮਿਲ ਗਈ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਆਪਣੇ 'ਆਪੇ' (ਬਾਬਾ ਲਹਣਾ ਜੀ) ਨਾਲ ਸਾਂਵਾਂ ਕਰ ਲਿਆ। ਆਪੁ = ਆਪਣੇ ਆਪ ਨੂੰ। ਆਪੈ ਸੇਤੀ = ਆਪਣੇ 'ਆਪੇ' ਦੇ ਨਾਲ। ਮਿਕਿਓਨੁ = ਮਿੱਕਿਆ ਉਸ (ਗੁਰੂ ਨਾਨਕ) ਨੇ, ਬਰਾਬਰ ਕੀਤਾ ਉਸ (ਗੁਰੂ ਨਾਨਕ) ਨੇ। {ਨੋਟ: ਕਬੱਡੀ ਆਦਿਕ ਖੇਡ ਖੇਡਣ ਵੇਲੇ ਇਕੋ ਜਿਹੀ ਤਾਕਤ ਤੇ ਕੱਦ ਵਾਲੇ ਮੁੰਡੇ ਪਹਿਲਾਂ 'ਮਿੱਕ ਕੇ' ਆਉਂਦੇ ਹਨ, ਦੋ ਬਰਾਬਰ ਦੇ ਮੁੰਡੇ ਆਉਂਦੇ ਹਨ ਜਿਨ੍ਹਾਂ ਨੂੰ ਦੋਹਾਂ ਪਾਸਿਆਂ ਵਲ ਚੁਣਿਆ ਜਾਂਦਾ ਹੈ}।
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥
Guru Nanak tested His Sikhs and His sons, and everyone saw what happened.
ਹੇ ਸਾਰੀ ਸੰਗਤ! ਵੇਖੋ, ਜੋ ਉਸ (ਗੁਰੂ ਨਾਨਕ) ਨੇ ਕੀਤਾ, ਆਪਣੇ ਸਿੱਖਾਂ ਤੇ ਪੁਤ੍ਰਾਂ ਨੂੰ ਪਰਖ ਕੇ- ਘੋਖਿ ਕੈ = ਪਰਖ ਕੇ {ਨੋਟ: ਪੁਰਾਣੀ ਪੰਜਾਬੀ ਦੇ 'ਕੈ' ਦੇ ਥਾਂ ਅੱਜ ਕੱਲ ਅਸੀਂ 'ਕੇ' ਵਰਤਦੇ ਹਾਂ}। ਉਮਤਿ = ਸੰਗਤ। ਜਿ = ਜੋ ਕੁਝ। ਕਿਓਨੁ = ਕੀਤਾ ਉਸ (ਗੁਰੂ ਨਾਨਕ) ਨੇ।
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥
When Lehna alone was found to be pure, then He was set on the throne. ||4||
ਜਦੋਂ ਉਸ ਨੇ ਸੁਧਾਈ ਕੀਤੀ ਤਾਂ ਉਸ ਨੇ (ਆਪਣੇ ਥਾਂ ਲਈ ਬਾਬਾ) ਲਹਣਾ (ਜੀ ਨੂੰ) ਚੁਣਿਆ ॥੪॥ ਸੁਧੋਸੁ = ਸੋਧਿਆ ਉਸ ਨੂੰ; ਸੋਧ ਕੀਤੀ ਉਸ ਦੀ। ਟਿਕਿਓਨੁ = ਟਿੱਕਿਆ ਉਸ ਨੇ; ਚੁਣਿਆ ਉਸ (ਗੁਰੂ ਨਾਨਕ) ਨੇ ॥੪॥