ਅੜਿਲ

ARIL

ਅੜਿਲ:

ਕਾਰਮੁਕਜਨੀ ਪਦ ਕੋ ਪ੍ਰਿਥਮ ਉਚਾਰੀਐ

ਪਹਿਲਾਂ 'ਕਾਰਮੁਕਜਨੀ' (ਧਨੁਸ਼ ਬਾਣ ਵਾਲੀ ਸੈਨਾ) ਪਦ ਨੂੰ ਉਚਾਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਡਾਰੀਐ

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਐ

(ਇਸ ਨੂੰ) ਸਭ ਸੂਝਵਾਨੋ! ਤੁਪਕ ਦੇ ਨਾਮ ਵਜੋਂ ਜਾਣੋ।

ਹੋ ਕਬਿਤ ਕਾਬਿ ਮੈ ਚਹੋ ਤਹਾ ਤੇ ਦੀਜੀਐ ॥੧੧੪੧॥

Saying firstly the word “Kaarmukjani”, add the word “arini” at the end and know all the names of Tupak.1141.

ਜਿਸ ਕਬਿੱਤਾ ਵਿਚ ਕਵੀਓ! ਚਾਹੋ, ਉਥੇ ਵਰਤੋ ॥੧੧੪੧॥

ਰਿਪੁ ਤਾਪਣੀ ਸਬਦਹਿ ਆਦਿ ਉਚਾਰੀਐ

ਪਹਿਲਾਂ 'ਰਿਪੁ ਤਾਪਣੀ' ਸ਼ਬਦ ਨੂੰ ਉਚਾਰੋ।

ਅਰਿਣੀ ਤਾ ਕੇ ਅੰਤਿ ਸੁ ਪਦ ਕੋ ਡਾਰੀਐ

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਸੁਬੁਧਿ ਪਛਾਨੀਐ

(ਇਸ ਨੂੰ) ਸਭ ਬੁੱਧੀਮਾਨੋ! ਤੁਪਕ ਦਾ ਨਾਮ ਪਛਾਣੋ।

ਹੋ ਜਹਾ ਚਹੋ ਤਹ ਦੇਹੁ ਸੰਕਾ ਮਾਨੀਐ ॥੧੧੪੨॥

Saying firstly the word “Riputaapini”, add the word “arini” at the end and O wise men! recognize the names of Tupak for using the, unhesitatingly.1142.

ਇਸ ਨੂੰ ਜਿਥੇ ਕਿਥੇ ਚਾਹੋ, ਨਿਸੰਗ ਹੋ ਕੇ ਵਰਤੋ ॥੧੧੪੨॥

ਆਦਿ ਚਾਪਣੀ ਮੁਖ ਤੇ ਸਬਦ ਬਖਾਨੀਐ

ਪਹਿਲਾਂ 'ਚਾਪਣੀ' ਸ਼ਬਦ ਮੂੰਹ ਤੋਂ ਉਚਾਰੋ।

ਮਥਣੀ ਤਾ ਕੇ ਅੰਤਿ ਸਬਦ ਕੋ ਠਾਨੀਐ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਸੁਬੁਧਿ ਲਹਿ ਲੀਜੀਐ

(ਇਸ ਨੂੰ) ਸਭ ਬੁੱਧੀਮਾਨੋ! ਤੁਪਕ ਦਾ ਨਾਮ ਸਮਝ ਲਵੋ।

ਹੋ ਜਹ ਚਾਹੋ ਤਿਹ ਠਵਰ ਉਚਾਰਨ ਕੀਜੀਐ ॥੧੧੪੩॥

Utter the word “Chaapani” from you mouth, add the word “mathani” t the end and know the names of Tupak.1143.

ਜਿਥੇ ਚਾਹੋ, ਇਸ ਦਾ ਉਚਾਰਨ ਕਰੋ ॥੧੧੪੩॥

ਪਨਚ ਧਰਨਨੀ ਆਦਿ ਉਚਾਰਨ ਕੀਜੀਐ

ਪਹਿਲਾਂ 'ਪਨਚ ਧਰਨਨੀ' ਸ਼ਬਦ ਉਚਾਰਨ ਕਰੋ।

ਮਥਣੀ ਤਾ ਕੇ ਅੰਤਿ ਸਬਦ ਕੋ ਦੀਜੀਐ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਵਰਤੋ।

ਸਕਲ ਤੁਪਕ ਕੇ ਨਾਮ ਸੁਬੁਧਿ ਪਛਾਨੀਐ

(ਇਸ ਨੂੰ) ਸਾਰੇ ਬੁੱਧੀਮਾਨੋ! ਤੁਪਕ ਦਾ ਨਾਮ ਸਮਝੋ।

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ ॥੧੧੪੪॥

Saying firstly the word “Panach-dharnani”, add the word “mathani” at the end and recognize all the names of Tupak.1144.

ਇਸ ਵਿਚ ਕਿਸੇ ਕਿਸਮ ਦਾ ਭੇਦ ਨਾ ਸਮਝੋ ॥੧੧੪੪॥