ਚੌਪਈ

CHAUPAI

ਚੌਪਈ:

ਆਦਿ ਪਨਚਨੀ ਸਬਦ ਬਖਾਨੋ

ਪਹਿਲਾਂ 'ਪਨਚਨੀ' (ਧਨੁਸ਼ਧਾਰੀ ਸੈਨਾ) ਸ਼ਬਦ ਕਥਨ ਕਰੋ।

ਮਥਣੀ ਸਬਦ ਅੰਤਿ ਤਿਹ ਠਾਨੋ

(ਫਿਰ) ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਰੁਚਿ ਜੈ ਜਹੀ ਤਹੀ ਤੇ ਕਹੀਐ ॥੧੧੩੮॥

Saying the word “Panchani”, add the word “Mathani” at the end and know all the names of Tupak for speaking them according to your inclination.1138.

ਜਿਥੇ ਰੁਚੀ ਹੋਵੇ, ਉਥੇ ਹੀ ਕਹੋ ॥੧੧੩੮॥

ਕੋਵੰਡਜਨੀ ਆਦਿ ਉਚਰੀਐ

ਪਹਿਲਾਂ 'ਕੋਵੰਡਜਨੀ' (ਧਨੁਸ਼ ਬਾਣ ਧਾਰੀ ਸੈਨਾ) (ਸ਼ਬਦ) ਉਚਾਰੋ।

ਮਥਨੀ ਅੰਤਿ ਸਬਦ ਤਿਹ ਧਰੀਐ

ਉਸ ਦੇ ਅੰਤ ਉਤੇ 'ਮਥਨੀ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹਾ ਰੁਚੈ ਤੇ ਤਹੀ ਬਖਾਨਹੁ ॥੧੧੩੯॥

Saying the word “Kovandjani” speak the word “mathani” at the end and know all the names of Tupak.1139.

ਜਿਥੇ ਚਿਤ ਕਰੇ, ਉਥੇ ਕਥਨ ਕਰੋ ॥੧੧੩੯॥

ਇਖੁਆਸਜਨੀ ਆਦਿ ਭਣੀਜੈ

ਪਹਿਲਾਂ 'ਇਖੁਆਸਜਨੀ' (ਤੀਰ-ਕਮਾਨ ਵਾਲੀ ਸੈਨਾ) (ਸ਼ਬਦ) ਕਥਨ ਕਰੋ।

ਮਥਣੀ ਅੰਤਿ ਸਬਦ ਤਿਹ ਦੀਜੈ

(ਫਿਰ) ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਲਹਿਜੈ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਵਨ ਠਵਰ ਚਹੀਐ ਤਹ ਦਿਜੈ ॥੧੧੪੦॥

Saying firstly the word “Ikshu-aasjani”, add the word “mathani” at the end and know all the names of Tupak for using them as desired.1140.

ਜਿਥੇ ਚਿਤ ਕਰੇ, ਉਥੇ ਹੀ ਵਰਤੋ ॥੧੧੪੦॥