ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ

Kabeer, the mortal finds the Saadh Sangat, the Company of the Holy, if he has such destiny written upon his forehead.

ਹੇ ਕਬੀਰ! "ਜਿਨਿ ਤਜਿਆ ਬਾਦੁ ਬਿਬਾਦੁ" ਉਸ ਸਾਧੂ-ਗੁਰਮੁਖਿ ਦੀ ਸੰਗਤ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਬੜੇ ਚੰਗੇ ਭਾਗ ਹੋਣ। ਸਾਧੂ ਸੰਗੁ = ("ਜਿਨਿ ਤਜਿਆ ਬਾਦੁ ਬਿਬਾਦੁ" ਉਸ) ਸਾਧੂ ਦੀ ਸੁਹਬਤਿ। ਲਿਲਾਟ = ਮੱਥਾ। ਲਿਖਿਆ ਹੋਇ ਲਿਲਾਟ = ਜੇ ਮੱਥੇ ਉਤੇ ਲੇਖ ਲਿਖਿਆ ਹੋਵੇ, ਜੇ ਚੰਗੇ ਭਾਗ ਹੋਣ।

ਮੁਕਤਿ ਪਦਾਰਥੁ ਪਾਈਐ ਠਾਕ ਅਵਘਟ ਘਾਟ ॥੨੩੧॥

He obtains the treasure of liberation, and the difficult road to the Lord is not blocked. ||231||

ਉਸ ਦੀ ਸੰਗਤ ਤੋਂ ਫਲ ਇਹ ਮਿਲਦਾ ਹੈ ਕਿ ਦੁਨੀਆ ਦੇ "ਬਾਦ ਬਿਬਾਦ" ਤੋਂ ਖ਼ਲਾਸੀ ਹੋ ਜਾਂਦੀ ਹੈ, ਕੋਈ ਭੀ ਵਿਕਾਰ ਇਸ ਔਖੇ ਸਫ਼ਰ ਦੇ ਰਾਹ ਵਿਚ ਰੋਕ ਨਹੀਂ ਪਾਂਦਾ ॥੨੩੧॥ ਮੁਕਤਿ = "ਬਾਦ ਬਿਬਾਦ" ਤੋਂ ਖ਼ਲਾਸੀ। ਠਾਕ = ਰੋਕ। ਅਵਘਟ ਘਾਟ = ਔਖਾ ਪਹਾੜੀ ਪੈਂਡਾ (ਨੋਟ: ਦੁਨੀਆ ਦੇ 'ਬਾਦ ਬਿਬਾਦ' ਤੋਂ ਬਚ ਕੇ ਰਹਿਣ ਦੀ ਕੋਸ਼ਸ਼ ਕਰਨੀ ਇਉਂ ਹੈ ਜਿਵੇਂ ਕਿਸੇ ਉੱਚੀ ਪਹਾੜੀ ਉਤੇ ਚੜ੍ਹਨਾ ਹੈ) ॥੨੩੧॥