ਕਬੀਰ ਦਾਤਾ ਤਰਵਰੁ ਦਯਾ ਫਲੁ ਉਪਕਾਰੀ ਜੀਵੰਤ

Kabeer, the Great Giver is the tree, which blesses all with the fruit of compassion.

ਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ") ਉਹ 'ਸਾਧੂ' ਆਪਣੀ ਸਾਰੀ ਉਮਰ ਉਪਕਾਰ ਵਿਚ ਹੀ ਗੁਜ਼ਾਰਦਾ ਹੈ; ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਉਹ 'ਸਾਧੂ' ਵਿਕਾਰਾਂ ਵਿਚ ਤਪਦੇ ਸਾਰੇ ਇਸ ਸੰਸਾਰ ਲਈ), ਮਾਨੋ, ਇਕ ਸੋਹਣਾ ਰੁੱਖ ਹੈ, ਉਸ ਪਾਸੋਂ 'ਜੀਅ-ਦਇਆ' ਦੀ ਦਾਤ ਪ੍ਰਾਪਤ ਹੁੰਦੀ ਹੈ। ਦਾਤਾ = ਪ੍ਰਭੂ ਦੇ ਨਾਮ ਦੀ ਦਾਤ ਕਰਨ ਵਾਲਾ। ਦਯਾ = ਜੀਆਂ ਨਾਲ ਪਿਆਰ। ਉਪਕਾਰੀ ਜੀਵੰਤ = ਜੋ ਉਪਕਾਰ ਕਰਨ ਵਿਚ ਹੀ ਜੀਂਊਦਾ ਹੈ, ਜੋ ਸਾਰਾ ਜੀਵਨ ਉਪਕਾਰ ਵਿਚ ਹੀ ਗੁਜ਼ਾਰਦਾ ਹੈ।

ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ ॥੨੩੦॥

When the birds migrate to other lands, O Tree, you bear the fruits. ||230||

ਸੰਸਾਰੀ ਜੀਵ ਤਾਂ ਹੋਰ ਹੋਰ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ, ਪਰ ਗੁਰਮੁਖ 'ਸਾਧ' ਸਦਾ ਇਹੀ ਸਿੱਖਿਆ ਦੇਂਦਾ ਰਹਿੰਦਾ ਹੈ ਕਿ ਸਭ ਨਾਲ ਦਇਆ-ਪਿਆਰ ਵਰਤੋ ॥੨੩੦॥ ਪੰਖੀ = ਇਸ ਜਗਤ-ਰੁੱਖ ਦੇ ਪੰਛੀ, ਸਾਰੇ ਜੀਵ। ਦਿਸਾਵਰੀ = ਦਿਸ਼ਾ ਅਵਰ, ਹੋਰ ਹੋਰ ਦਿਸ਼ਾ ਨੂੰ, ਹੋਰ ਹੋਰ ਪਾਸੇ, ਹੋਰ ਹੋਰ ਧੰਧਿਆਂ ਵਿਚ। ਬਿਰਖਾ = 'ਨਾਮ' ਦੇਣ ਵਾਲਾ ਰੁੱਖ (ਸਾਧੂ)। ਸੁਫਲ ਫਲੰਤ = 'ਦਇਆ' ਦੀ ਸੋਹਣੀ ਦਾਤ ਹੀ ਕਰਦਾ ਰਹਿੰਦਾ ਹੈ, ਸਭ ਨੂੰ ਇਹੀ ਸਿਖਾਂਦਾ ਰਹਿੰਦਾ ਹੈ ਕਿ ਸਭ ਜੀਵਾਂ ਨਾਲ ਪਿਆਰ ਕਰੋ। ਸੁਫਲ = ਸੁ-ਫਲ, ਸੋਹਣਾ ਫਲ ॥੨੩੦॥