ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥
Kabeer, plant the seeds of such a plant, which shall bear fruit throughout the twelve months,
ਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ" ਉਸ 'ਸਾਧ' ਦੀ ਸੰਗਤ ਵਿਚ ਰਹਿ ਕੇ ਤੂੰ ਵੀ ਆਪਣੇ ਹਿਰਦੇ ਦੀ ਧਰਤੀ ਵਿਚ ਪਰਮਾਤਮਾ ਦੇ ਨਾਮ ਦਾ) ਇਕ ਅਜੇਹਾ ਬੀ ਬੀਜ ਜੋ ਸਦਾ ਹੀ ਫਲ ਦੇਂਦਾ ਰਹਿੰਦਾ ਹੈ; ਬਾਰਹ ਮਾਸ = ਬਾਰਾਂ ਹੀ ਮਹੀਨੇ, ਸਦਾ ਹੀ। ਫਲੰਤ = ਫਲ ਦੇਂਦਾ ਹੈ।
ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥੨੨੯॥
with cooling shade and abundant fruit, upon which birds joyously play. ||229||
ਉਸ ਦਾ ਆਸਰਾ ਲਈਏ ਤਾਂ ਅੰਦਰ ਠੰਢ ਪੈਂਦੀ ਹੈ, ਫਲ ਮਿਲਦਾ ਹੈ ਕਿ ਦੁਨੀਆ ਦੇ "ਬਾਦ ਬਿਬਾਦ" ਵਲੋਂ ਮਨ ਟਿਕ ਜਾਂਦਾ ਹੈ, ਤੇ ਸਾਰੇ ਗਿਆਨ-ਇੰਦ੍ਰੇ (ਜੋ ਪਹਿਲਾਂ ਪੰਛੀਆਂ ਵਾਂਗ ਥਾਂ ਥਾਂ ਤੇ ਚੋਗ ਲਈ ਭਟਕਦੇ ਸਨ, ਹੁਣ ਪ੍ਰਭੂ ਦੇ ਨਾਮ ਦਾ) ਆਨੰਦ ਲੈਂਦੇ ਹਨ ॥੨੨੯॥ ਸੀਤਲ = ਠੰਢੀ, ਠੰਢ ਦੇਣ ਵਾਲੀ, ਸ਼ਾਂਤੀ ਬਖ਼ਸ਼ਣ ਵਾਲੀ। ਛਾਇਆ = ਛਾਂ, ਆਸਰਾ। ਗਹਿਰ = ਗੰਭੀਰਤਾ, ਅਡੋਲਤਾ, ਵੈਰਾਗ। ਪੰਖੀ = (ਭਾਵ, ਤੇਰੇ) ਗਿਆਨ-ਇੰਦ੍ਰੇ। ਕੇਲ = ਆਨੰਦ ॥੨੨੯॥